ਜਲੰਧਰ , (ਸਮਾਜ ਵੀਕਲੀ ਬਿਊਰੋ) – ਹੜ੍ਹਾਂ ਨਾਲ ਪ੍ਰਭਾਵਿਤ ਹੋਏ ਪਿੰਡਾਂ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਜਿਲ੍ਹਾਂ ਪ੍ਰਸ਼ਾਸਨ ਨੇ ਹੜਾਂ ਦੇ ਪਾਣੀ ਦੇ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਇਨ੍ਹਾਂ ਪਿੰਡਾਂ ਵਿੱਚ ਗਿਰਦਾਵਰੀ ਕਰਵਾਉਣ ਲਈ ਆਪਣੀ ਕਮਰ ਕੱਸ ਲਈ ਹੈ।
ਫਿਲੌਰ ਸਬ ਡਵੀਜਨ ਵਿੱਚ ਮਾਲ ਅਧਿਕਾਰੀਆਂ ਦੀ ਟੀਮਾਂ ਨੇ ਪਹਿਲਾਂ ਹੀ ਵਿਸ਼ੇਸ਼ ਸਰਵੇਖਣ ਸ਼ੁਰੂ ਕਰ ਦਿੱਤਾ ਸੀ, ਪਰ ਜਿਵੇ ਹੀ ਸ਼ਾਹਕੋਟ ਸਬ ਡਵੀਜਨ ਵਿੱਚ ਵੀ ਪਾਣੀ ਘੱਟਿਆ ਉਪਮੰਡਲ ਮੈਜਿਸਟਰੇਟ ਡਾ. ਚਾਰੂਮਿਤਾ ਦੀ ਅਗਵਾਈ ਵਿੱਚ ਮਾਲ ਅਫ਼ਸਰਾਂ ਨੇ ਅੱਜ ਪਿੰਫ ਕੰਗ ਖੁਰਦ, ਕੋਠਾ, ਮਹਿਰਾਜਵਾਲਾ, ਯੂਸਫਪੁਰ ਦੇਰੇਵਾਲ, ਮੁੰਡੀ ਚੋਹਲੀਆਂ, ਗੱਟਾ ਮੰਡੀ ਕਾਸੂ, ਯੂਸਫਪੁਰ ਏਲੇਵਾਲ ਅਤੇ ਹੋਰ ਪਿੰਡਾਂ ਵਿਚ ਵਿਸ਼ੇਸ਼ ਸਰਵੇਖਣ ਸ਼ੁਰੂ ਕੀਤਾ ਗਿਆ। ਇਸੇ ਤਰ੍ਹਾ ਫਿਲੌਰ ਸਬ ਡਵੀਜ਼ਨ ਵਿੱਚ ਸੇਲਕਿਆਣਾ, ਸ਼ੋਲਾ ਬਾਜੜ੍ਹ, ਮਾੳ, ਮਿਓਵਾਲ, ਲਸਾੜਾ, ਤਲਵਣ, ਬੁਰਜ ਹਸਨ, ਬੁਰਜ ਖੇਲਾ, ਸਧਾਰਾ, ਕਡੀਆਣਾ, ਪੁਆਰੀ ਅਤੇ ਹੋਰ ਪਿੰਡਾਂ ਸਰਵੇਖਣ ਕੀਤਾ ਜਾ ਰਿਹਾ ਹੈ।ਇਸੇ ਦੌਰਾਨ ਡਿਪਟੀ ਕਮਿਸ਼ਲਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਅਨੁਮਾਨਿਤ ਰਿਪੋਰਟ ਅਨੁਸਾਰ ਜਿਲ੍ਹੇ ਵਿੱਚ ਹੜ੍ਹਾ ਕਾਰਨ 82 ਪਿੰਡਾਂ ਵਿੱਚ ਫਸਲਾ ਤਬਾਹ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵਿੱਚੋਂ 52 ਪਿੰਡ ਸ਼ਾਹਕੋਟ ਸਬ ਡਵੀਜ਼ਨ ਅਤੇ 30 ਪਿੰਡ ਫਿਲੌਰ ਸਬ ਡਵੀਜ਼ਨ ਦੇ ਪੈਂਦੇ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਮਾਲ ਅਧਿਕਾਰੀਆਂ ਨੇ ਕਿਹਾ ਕਿ ਜਲਦ ਤੋਂ ਜਲਦ ਬਰੀਕੀ ਨਾਲ ਰਿਪੋਰਟ ਤਿਆਰ ਕਰਕੇ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੇ ਹੋਏ ਨੁਕਸਾਨ ਦਾ ਪਤਾ ਲਗਾਇਆ ਜਾਵੇ ਅਤੇ ਉਨ੍ਹਾਂ ਨੂੰ ਸਮੇਂ ਸਿਰ ਮੁਆਵਜ਼ਾ ਮੁਹੱਈਆਂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸ਼੍ਰੀ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਇਸ ਸੰਕਟ ਦੀ ਘੜੀ ਵਿੱਚ ਕਿਸਾਨਾ ਦੀ ਪੂਰੀ ਤਰ੍ਹਾਂ ਸਦਦ ਕਰੇਗੀ ਅਤੇ ਉਨ੍ਹਾ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ।
INDIA 82 ਹੜ ਪ੍ਰਭਾਵਿਤ ਪਿੰਡਾ ਵਿੱਚ ਕਿਸਾਨਾਂ ਦੇ ਹੋਏ ਨੁਕਸਾਨ ਦੇ ਹੱਲ ਲਈ...