ਘੱਗਰ ’ਚ ਪਾਣੀ ਵਧਣ ਕਾਰਨ 1100 ਏਕੜ ਝੋਨੇ ਦੀ ਫ਼ਸਲ ਬਰਬਾਦ

ਪਿਛਲੇ 4 ਦਿਨਾਂ ਤੋਂ ਘੱਗਰ ਨਦੀ ਦਾ ਜਲ ਪੱਧਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਜਿਸਦੇ ਕਾਰਨ ਓਟੂ ਹੈੱਡ ਤੋਂ ਲੈ ਕੇ ਤਲਵਾੜਾ ਸਾਈਫਨ ਤੱਕ ਘੱਗਰ ਦੇ ਵਿਚਕਾਰ ਕਰੀਬ 1100 ਏਕੜ ਵਿੱਚ ਖੜੀ ਝੋਨੇ ਦੀ ਫਸਲ ਬਰਬਾਦ ਹੋ ਚੁੱਕੀ ਹੈ। ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਇਸ ਪਾਣੀ ਨਾਲ ਖ਼ਰਾਬ ਹੋਈ ਫਸਲ ਦੇ ਸੰਬੰਧ ਵਿੱਚ ਆਪਣੇ – ਆਪਣੇ ਨਾਮ ਦੇ ਪੱਤਰ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਵਿੱਚ ਜਮਾਂ ਕਰਵਾਉਣ ਤਾਂ ਕਿ ਉਨ੍ਹਾਂ ਨੂੰ ਬੀਮਾ ਮਿਲ ਸਕੇ। ਫਸਲ ਬਰਬਾਦ ਹੋਣ ਦੇ ਬਾਅਦ ਨਿਰਾਸ਼ ਕਿਸਾਨਾਂ ਕੋਮਲ ਸਿੰਘ, ਭੁਪਿੰਦਰ ਸਿੰਘ, ਠਾਕੁਰਸਿੰਘ,ਸੁਖਦੇਵ ਸਿੰਘ, ਰਛਪਾਲ ਸਿੰਘ, ਬਲਵਿੰਦਰਸਿੰਘ,ਗੁਰਭੇਜ ਸਿੰਘ, ਹਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਮਿਹਨਤ ਨਾਲਂ ਝੋਨੇ ਦੀਫਸਲ ਦੀ ਬਿਜਾਈ ਕੀਤੀ ਸੀ ਅਤੇ ਇਸ ਉੱਤੇ ਪ੍ਰਤੀ ਏਕੜ 10 ਤੋਂ 12 ਹਜ਼ਾਰ ਰੁਪਏ ਖਰਚ ਚੁੱਕੇ ਹਨ। ਫਸਲ ਵਿੱਚ ਦਾਣੇ ਬਣ ਗਏ ਸਨ ਕੁਝ ਹੀ ਦਿਨਾਂ ਵਿੱਚ ਫਸਲ ਪੱਕਕੇ ਤਿਆਰ ਹੋ ਜਾਣੀ ਸੀ ਪਰ ਸਿੰਜਾਈ ਵਿਭਾਗ ਦੀ ਗਲਤੀ ਕਾਰਨ ਉਨ੍ਹਾਂ ਦੀ ਫਸਲਾਂ ਬਰਬਾਦ ਹੋ ਗਈ ਹੈ। ਘੱਗਰ ਵਿੱਚ ਹਰ ਸਾਲ ਇਨਾਂ ਦਿਨਾਂ ਪਾਣੀ ਆਉਂਦਾ ਹੈ। ਹਰ ਸਾਲ ਉਨ੍ਹਾਂ ਦੀ ਫਸਲ ਡੁੱਬਦੀ ਹੈ ਪਰ ਵਿਭਾਗ ਅਤੇ ਸਰਕਾਰ ਇਸ ਸੰਬੰਧ ਵਿੱਚ ਕੋਈ ਕਦਮ ਨਹੀਂ ਚੁੱਕ ਰਹੀ। ਕਿਸਾਨਾਂ ਨੇ ਆਖਿਆ ਕਿ ਓਟੂ ਝੀਲ ਬਨਣ ਦਾ ਵੀ ਫਾਇਦਾ ਨਹੀਂ ਹੋ ਰਿਹਾ। ਇਸ ਸਾਲ ਪਾਣੀ ਇੱਕ ਦਮ ਛੱਡ ਦਿੱਤਾ ਗਿਆ। ਜਿਸਦੇ ਨਾਲ ਪਿਛਲੇ ਚਾਰ ਦਿਨਾਂ ਵਿੱਚ ਹੀ ਉਨ੍ਹਾਂ ਦੀ ਫਸਲ ਦੇ ਉੱਤੇ ਪਾਣੀ ਵਗ ਰਿਹਾ ਹੈ। ਬੀਮੇ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਸਾਲ ਕੰਪਨੀ ਨੇ ਪ੍ਰਤੀ ਏਕੜ 10 ਹਜ਼ਾਰ ਰੁਪਏ ਦਿੱਤੇ ਸਨ ਜੋ ਬੇਹੱਦ ਘੱਟ ਹਨ। ਇਸ ਨਾਲ ਤਾਂ ਕਿਸਾਨਾਂ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ , ਘੱਗਰ ਦੇ ਨਾਲ ਲੱਗਦੇ ਏਲਨਾਬਾਦ ਬਲਾਕ ਦੇਕਿਰਪਾਲ ਪੱਟੀ,ਸ਼ੇਖੂਖੇੜਾ,ਰੱਤਾਖੇੜਾ,ਕੁੱਤਾਵੱਢ ਆਦਿ ਪਿੰਡਾਂ ਉੱਤੇ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਨਾਲ ਲੱਗਦੇ ਘੱਗਰ ਦੇ ਕਿਨਾਰਿਆਂ ਵਿੱਚ ਪਾਣੀਦਾ ਪੱਧਰ 8 ਫੁੱਟ ਤੱਕ ਪਹੁੰਚ ਚੁੱਕਿਆ ਹੈ ਅਤੇ ਇਨ੍ਹਾਂ ਪਿੰਡਾਂ ਨਾਲ ਲੱਗਦੇ ਨਦੀ ਦੇ ਕਿਨਾਰੇ ਵੀ ਕਾਫੀ ਕਮਜ਼ੋਰ ਹਨ। ਇਹ ਇਲਾਕਾ ਕਾਫੀ ਨੀਵਾਂ ਵੀ ਹੈ। ਲੋਕ ਰਲਕੇ ਆਪਣੇ-ਆਪਣੇ ਪਿੰਡਾਂ ਦੇ ਨਾਲ ਲੱਗਦੇ ਕਿਨਾਰਿਆਂ ’ਤੇ ਪਹਿਰਾ ਦੇ ਰਹੇ ਹਨ। ਘੱਗਰ ਨਦੀ ਖਤਰੇ ਦੇ ਨਿਸ਼ਾਨ ਤੋਂਂ ਉੱਤੇ ਵਗ ਰਹੀ ਹੈ।। ਲੋਕਾਂ ਨੇ ਆਖਿਆ ਕਿ ਪ੍ਰਸ਼ਾਸਨ ਨੂੰ ਇੱਥੇ ਰੋਸ਼ਨੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਨਿਗਰਾਨੀ ਵਿੱਚ ਕੋਈ ਪਰੇਸ਼ਾਨੀ ਨਾ ਆਵੇ।

Previous articleਤਸਲੀਮਾ ਦਾ ਰੈਜ਼ੀਡੈਂਸ ਪਰਮਿਟ ਇਕ ਸਾਲ ਲਈ ਵਧਾਇਆ
Next articleਬਠਿੰਡਾ ’ਚ ਲੱਗੇ ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਗੀ ਦੇ ਪੋਸਟਰ