ਤੂੰ ਹੀ ਦੱਸ ਸੱਜਣਾ

(ਸਮਾਜ ਵੀਕਲੀ)

ਤੂੰ ਹੀ ਦੱਸ ਸੱਜਣਾ
ਮੈਂ ਕਿੰਝ ਖੁਸ਼ੀ ਦਾ ਗੀਤ ਲਿਖ ਦਿਆਂ
ਵੇਖ ਕੇ ਇਸ ਹੈਵਾਨੀਅਤ ਨੂੰ
ਮੈੰ ਕਿੰਝ ਸਭ ਕੁਝ ਠੀਕ ਲਿਖ ਦਿਆਂ
ਕੁੱਖਾਂ ‘ਚ ਰੋਜ਼ ਹੀ ਮਰਦੀਆਂ ਧੀਆਂ
ਹਵਸ ਦੀ ਅੱਗ ਨੂੰ ਰੋਜ਼ ਜਰਦੀਆਂ ਧੀਆਂ
ਧੀ ਦੇ ਇਸ ਦਰਦ ਨੂੰ ਮੈਂ ਕਿੰਝ
ਹੱਥਾਂ ਦੀ ਲਕੀਰ ਲਿਖ ਦਿਅਾਂ
ਤੂੰ ਹੀ ਦੱਸ ਸੱਜਣਾ
ਮੈੰ ਕਿੰਝ ਹਵਸ ਨੂੰ ਪ੍ਰੀਤ ਲਿਖ ਦਿਆਂ
ਹੱਕ , ਸੱਚ ਨੂੰ ਫਾਂਸੀ
ਤੇ ਅੱਜ ਝੂਠ ਪ੍ਰਧਾਨ ਹੈ
ਮਰ ਗਈਆਂ ਜਮੀਰਾਂ ਨੇ
ਤੇ ਇਨਸਾਨ ਬਣ ਗਿਆ ਸ਼ੈਤਾਨ ਹੈ
ਹੈਵਾਨੀਅਤ ਦੀ ਇਸ ਰੀਤ ਨੂੰ
ਮੈੰ ਕਿੰਝ ਇਨਸਾਨੀਅਤ ਲਈ ਪ੍ਰੀਤ ਲਿਖ ਦਿਆਂ
ਤੂੰ ਹੀ ਦੱਸ ਸੱਜਣਾ
ਮੈੰ ਕਿੰਝ ਖੁਸ਼ੀ ਦਾ ਗੀਤ ਲਿਖ ਦਿਆਂ ।

ਜਸਪ੍ਰੀਤ ਕੌਰ ਸੰਘਾ 
ਤਨੂੰਲੀ ( ਹੁਸ਼ਿਆਰਪੁਰ )

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਨਵ-ਉਦਾਰਵਾਦ ਹੀ ਮਹਿੰਗਾਈ ‘ਤੇ ਬੇਰੁਜ਼ਗਾਰੀ ਦਾ ਜਨਮ-ਦਾਤਾ ਹੈ ?