ਬਜ਼ੁਰਗ ਕਾਂਗਰਸ ਆਗੂ ਜਨਾਰਦਨ ਦਿਵੇਦੀ ਨੇ ਅੱਜ ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਨੂੰ ਪਾਰਟੀ ਦੇ ਨਵੇਂ ਪ੍ਰਧਾਨ ਦਾ ਨਾਂ ਸੁਝਾਉਣ ਲਈ ਪੈਨਲ ਦਾ ਗਠਨ ਕਰਨਾ ਚਾਹੀਦਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ (ਜਥੇਬੰਦੀਆਂ) ਜਨਾਰਦਨ ਦਿਵੇਦੀ ਨੇ ਕਿਹਾ ਕਿ ਨਵੇਂ ਕਾਂਗਰਸ ਪ੍ਰਧਾਨ ਦੀ ਚੋਣ ’ਤੇ ਗ਼ੈਰ ਰਸਮੀ ਚਰਚਾ ਕਰ ਰਹੇ ਪੈਨਲ ਦੀ ਭਰੋਸੇਯੋਗਤਾ ਹੋਰ ਵੱਧ ਹੋਵੇਗੀ ਜੇਕਰ ਉਸ ਦਾ ਗਠਨ ਗੈਰ-ਰਸਮੀ ਢੰਗ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗਾਂਧੀ ਵੱਲੋਂ ਪੈਨਲ ਦਾ ਗਠਨ ਕੀਤੇ ਜਾਣ ਮਗਰੋਂ ਇਸ ਨੂੰ ਨਵੇਂ ਕਾਂਗਰਸ ਪ੍ਰਧਾਨ ਦਾ ਨਾਂ ਸੁਝਾਉਣ ਤੋਂ ਪਹਿਲਾਂ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਚਰਚਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਤੌਰ ’ਤੇ ਰਾਹੁਲ ਗਾਂਧੀ ਅਜੇ ਵੀ ਕਾਂਗਰਸ ਦੇ ਮੁਖੀ ਹਨ। ਉਨ੍ਹਾਂ ਸ੍ਰੀ ਗਾਂਧੀ ਵੱਲੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਕਾਂਗਰਸ ਆਗੂਆਂ ਨੂੰ ਵੀ ਸ੍ਰੀ ਗਾਂਧੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ।
INDIA ਰਾਹੁਲ ਨਵੇਂ ਪ੍ਰਧਾਨ ਸੁਝਾਉਣ ਲਈ ਪੈਨਲ ਬਣਾਉਣ: ਦਿਵੇਦੀ