ਵਿਕਟਕੀਪਰ ਬੱਲੇਬਾਜ਼ ਕਾਮਰਾਨ ਅਕਮਲ ਨੇ ਪਾਕਿਸਤਾਨ ਦੀ ਵਿਸ਼ਵ ਕੱਪ ਟੀਮ ਦੇ ਵਿਰੁੱਧ ਕਾਰਵਾਈ ਕਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪਾਲਿਸਤਾਨ ਦੀ ਟੀਮ ਕੋਲੋਂ ਮੈਚਾਂ ਦੌਰਾਨ ਮਿਲ ਰਹੀਆਂ ਹਾਰਾਂ ਦੀ ਜਵਾਬਦੇਹੀ ਲੈਣੀ ਚਾਹੀਦੀ ਹੈ। ਅਕਮਲ ਨੇ ਕਿਹਾ ਜੇਕਰ ਉਹ ਪਾਕਿਸਾਤਨ ਦੀ ਟੀਮ ‘ਚ ਫਿਰ ਤੋਂ ਚੁਣੇ ਜਾਂਦੇ ਹਨ ਤਾਂ ਉਹ ਪਾਕਿਸਤਾਨ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨੂੰ ਮਜ਼ਬੂਤ ਬਣਾ ਸਕਦੇ ਹਨ। ਤਹਾਨੂੰ ਦੱਸ ਦੇਈਏ ਕਿ ਇਸ ਵੇਲੇ ਵਿਸ਼ਵ ਕੱਪ ‘ਚ ਪਾਕਿਸਤਾਨ ਦੀ ਟੀਮ ਬੇਹੱਦ ਮਾੜਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਭਾਰਤ ਕੋਲੋਂ ਵੀ ਪਾਕਿਸਤਾਨ ਦੀ ਹਾਰ ਹੋਈ ਸੀ। ਅਜੇ ਤੱਕ ਵਿਸ਼ਵ ਕੱਪ ਦੌਰਾਨ ਪਾਕਿਸਤਾਨ ਦੀ ਟੀਮ ਸਿਰਫ ਇੱਕ ਹੀ ਮੈਚ ਜਿੱਤ ਸਕੀ ਹੈ ਜਦੋਂ ਕਿ ਉਸ ਦਾ ਇੱਕ ਮੈਚ ਮੀਂਹ ਕਾਰਨ ਡਰਾਅ ਹੋ ਗਿਆ ਸੀ।
Sports ਅਕਮਲ ਨੇ ਇਮਰਾਨ ਖਾਨ ਨੂੰ ਪਾਕਿਸਤਾਨੀ ਵਿਸ਼ਵ ਕੱਪ ਟੀਮ ਵਿਰੁੱਧ ਕਾਰਵਾਈ ਕਰਨ...