ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ਤੇ ਟਰੈਫਿਕ ਅਤੇ ਸਵਾਰੀਆਂ ਦੀ ਸਹੂਲਤ ਸੰਬੰਧੀ ਡੀ.ਏ.ਵੀ. ਕਾਲਜ ਦੇ ਅੇਨ.ਸੀ.ਸੀ. ਕੈਡਟਾਂ ਵਲੋਂ ਨਿਵੇਕਲਾ ਉਪਰਾਲਾ

ਅੰਮ੍ਰਿਤਸਰ ਵਿਕਾਸ ਮੰਚ, ਫਲਾਈ ਅੰਮ੍ਰਿਤਸਰ ਇਨਿਸ਼ਿਏਟਿਵ ਵਲੋਂ ਕੀਤੀ ਗਈ ਵਿਸ਼ੇਸ਼ ਪਹਿਲਕਦਮੀ

ਅੰਮ੍ਰਿਤਸਰ: ਡੀ.ਏ.ਵੀ. ਕਾਲਜ ਦੇ ਐਨ.ਸੀ.ਸੀ. ਕੈਡਿਟ (ਏਅਰ ਵਿੰਗ) ਦੇ 25 ਕੈਡੇਟਾਂ ਨੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯਾਤਰੂਆਂ ਦੀ ਅਗਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਡਰਾਈਵਰਾਂ ਨੂੰ ਸੁਚੱਜੇ ਢੰਗ ਨਾਲ ਗੱਡੀਆਂ ਪਾਰਕਿੰਗ ਕਰਨ ਤੇ ਯਾਤਰੂਆਂ ਨੂੰ ਟਰਾਲੀਆਂ ਮੁਹੱਈਆਂ ਕਰਾਉਣ ਵਿਚ ਸਹਾਇਤਾ ਕਰਨ ਲਈ ਚਾਰ ਦਿਨਾਂ ਕੈਂਪ ਲਾਇਆ ਗਿਆ।

ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ (ਏ.ਵੀ.ਐਮ.) ਦੇ ਸਕੱਤਰ ਤੇ ਫਲਾਈ ਅੰਮ੍ਰਿਤਸਰ ਇਨਿਸ਼ਿਏਟਿਵ ਦੇ ਭਾਰਤ ਦੇ ਕਨਵੀਨਰ ਯੋਗੇਸ਼ ਕਾਮਰਾ ਦੀ ਪਹਿਲਕਦਮੀ ਨਾਲ ਇਹ ਨਿਵੇਕਲਾ ਉਪਰਾਲਾ ਕੀਤਾ ਗਿਆ।

ਕੈਂਪ ਦੇ ਆਖਰੀ ਦਿਨ, ਹਵਾਈ ਅੱਡੇ ਦੇ ਡਾਇਰੈਕਟਰ ਸ੍ਰੀ ਮਨੋਜ ਚਨਸੋਰਿਆ ਨੇ ਕਾਲਜ ਦੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ, ਅੰਮ੍ਰਿਤਸਰ ਵਿਕਾਸ ਮੰਚ ਅਤੇ ਫਲਾਈਐਮਸਰਸ਼ੰਸ ਇਨੀਸ਼ਿਏਟਿਵ ਦਾ ਧੰਨਵਾਦ ਕੀਤਾ। ਏਅਰਪੋਰਟ ਡਾਇਰੈਕਟਰ ਨੇ ਸਾਰੇ ਕੈਡਿਟਾਂ ਅਤੇ ਵਿੰਗ ਕਮਾਂਡਰ, ਪ੍ਰੋਫੈਸਰ ਲਲਿਤ ਭਾਰਦਵਾਜ ਨੂੰ ਹਵਾਈ ਅੱਡੇ ‘ਤੇ ਸਵੈਇੱਛਕ ਸੇਵਾ ਦੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਬੋਲਦਿਆਂ ਵਿੰਗ ਕਮਾਂਡਰ ਲਲਿਤ ਭਾਰਦਵਾਜ, ਕਮਾਂਡਿੰਗ ਅਫਸਰ, ਐਨ.ਸੀ.ਸੀ. ਅੰਮ੍ਰਿਤਸਰ ਨੇ ਕਿਹਾ ਕਿ ਐੱਨ.ਸੀ.ਸੀ.

ਕੈਡਿਟਾਂ ਦੀ ਸਮਾਜਕ ੁਪ੍ਰੋਗਰਾਮਾਂ ਵਿਚ ਹਿੱਸਾ ਲੈਣਾਂ ਉਹਨਾਂ ਦੇ ਸਮਾਜਕ ਕਦਰਾਂ ਕੀਮਤਾਂ ਵਿਚ ਸ਼ਾਮਲ ਕੀਤਾ ਗਿਆ। ਡੀ.ਏ.ਵੀ. ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਕਿ ਆਊਟਡੋਰ ਗਤੀਵਿਧੀਆਂ ਵਿੱਚ ਕੈਡਿਟਾਂ ਦੀ ਸ਼ਮੂਲੀਅਤ ਸਾਫ-ਸੁਥਰੇ ਹੁਨਰ ਨੂੰ ਵਧਾਉਂਦੀ ਹੈ ਤੇ ਇਸ ਨੂੰ ਦੁਨੀਆਂ ਵਿਚ ਸਲਾਹਿਆ ਜਾ ਰਿਹਾ ਹੈ।

ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਵਿਦਿਆਰਥੀਆਂ ਨੂੰ ਇਸ ਕੰਮ ਨੂੰ ਏਅਰਪੋਰਟ ਤੇ ਅੱਤ ਦੀ ਗਰਮੀ ਵਿਚ ਕਰਨ ਲਈ ਧੰਨਵਾਦ ਕੀਤਾ ਅਤੇ ਪਹਿਲੀ ਵਾਰ ਇਹ ਕਾਰਜ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਨੇਪਰੇ ਚਾੜਣ ਲਈ, ਅਤੇ ਸਕੱਤਰ ਯੋਗੇਸ਼ ਕਮਰਾ ਨੂੰ ਇਸ ਕੈਂਪ ਨੂੰ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ।ਮੰਚ ਦੇ ਸਰਪ੍ਰਸਤ ਦਲਜੀਤ ਸਿੰਘ ਕੋਹਲੀ ਨੇ ਡੀ.ਏ.ਵੀ ਕਾਲਜ ਦੀ ਪੰਬੰਧਕ ਕਮੇਟੀ ਅਤੇ ਵਿਦਿਆਰਥੀਆਂ ਦਾ ਉਨ੍ਹਾਂ ਦੀਆਂ ਛੁੱਟੀਆਂ ਦੇ ਦੌਰਾਨ ਇਹ ਸੇਵਾ ਕਰਨ ਲਈ ਸਰਾਹਨਾ ਕੀਤੀ।

ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਅਤੇ ਏਅਰਪੋਰਟ ਸਲਾਹਕਾਰ ਕਮੇਟੀ ਦੇ ਮੈਂਬਰ ਮਨਮੋਹਨ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਚਾਹਲ, ਕਰਨਲ ਹਰਜੀਤ ਸਿੰਘ ਗਰੋਵਰ, ਗੁਰਸ਼ਰਨ ਕੌਰ ਗਰੋਵਰ ਵੀ ਕੈਡਟਾਂ ਵਲੋਂ ਅੱਤ ਦੀ ਗਰਮੀ ਵਿਚ ਚਾਰ ਦਿਨਾਂ ਲਈ ਕੀਤੀ ਗਈ ਇਸ ਸੇਵਾ ਵਾਸਤੇ ਸਨਮਾਨ ਕਰਨ ਲਈ ਮੌਜੂਦ ਸਨ।

ਵਿਦਿਆਰਥੀਆਂ ਨੇ ਮੁਸਾਫਰਾਂ, ਕਾਰਾਂ ਅਤੇ ਹੋਰ ਗੱਡੀਆਂ ਦੇ ਟ੍ਰੈਫਿਕ ਦੀ ਆਵਾਜਾਈ ਅਤੇ ਯਾਤਰੀਆ ਦੀ ਆਵਾਜਾਈ ਲਈ ਹਵਾਈ ਅੱਡੇ ਤੇ ਕੀਤੇ ਗੲੈ ਇਸ ਕਾਰਜ ਦਾ ਤਜਰਬਾ ਸਾਂਝਾ ਕੀਤਾ।

Previous articleਸਿੱਖ ਯੂਥ ਸਪੋਰਟਸ ਸੁਸਾਇਟੀ ਤੇ ਟੀਮ ਪੰਜਾਬੀ ਵੱਲੋਂ ਐਂਟੀ ਡੋਪਿੰਗ ਸੈਮੀਨਾਰ-
Next articleCommemorating 100 years since the Jallianwala Bagh massacre & 35 years since the 1984 Sikh Massacre in Amritsar