ਕੈਪਸ਼ਨ – ਗਾਇਕ ਰਮਨਪ੍ਰੀਤ ਹੀਰ
ਸ਼ਾਮਚੁਰਾਸੀ – (ਚੁੰਬਰ) – ਪੰਜਾਬੀ ਗਾਇਕੀ ਦੇ ਨੀਲੇ ਅੰਬਰ ਵਿਚ ਆਪਣਾ ਨਾਮ ਤੇਜ਼ੀ ਨਾਲ ਸ਼ੁਮਾਰ ਕਰਵਾਉਣ ਵਾਲਾ ਗਾਇਕ ਰਮਨਪ੍ਰੀਤ ਹੀਰ ਪੰਜਾਬੀ ਸਿੰਗਲ ਟਰੈਕ ‘ਮੁੰਡਾ ਕਵਾਰਾ’ ਦੇ ਟਾਇਟਲ ਹੇਠ ਲੈ ਕੇ ਜਲਦ ਹੀ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰੀ ਭਰ ਰਿਹਾ ਹੈ। ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਗਾਇਕ ਰਮਨਪ੍ਰੀਤ ਹੀਰ ਨੇ ਦੱਸਿਆ ਕਿ ‘ਮੁੰਡਾ ਕਵਾਰਾ’ ਗੀਤ ਰੋਮਾਂਟਿਕ ਸੌਂਗ ਹੈ ਜਿਸ ਨੂੰ ਅਮਰੀਕਾ ਦੇ ਵਸਨੀਕ ਪ੍ਰਵਾਸੀ ਭਾਰਤੀ ਬਿੱਟੂੁ ਲਾਡੋਵਾਲੀ ਨੇ ਕਲਮਬੱਧ ਕੀਤਾ ਹੈ। ਇਸ ਟਰੈਕ ਦਾ ਮਿਊਜਿਕ ਪੀ ਬੀ ਟਰੈਕਸ਼ ਵਲੋਂ ਤਿਆਰ ਕੀਤਾ ਗਿਆ ਹੈ। ਜਿਸ ਵਿਚ ਮਿਊਜਿਕ ਦੀਆਂ ਕਈ ਵਿਲੱਖਣ ਵੰਨਗੀਆਂ ਇਸ ਗੀਤ ਦਾ ਸ਼ਿੰਗਾਰ ਬਣੀਆਂ ਹਨ। ਜਲਦ ਹੀ ਇਸ ਗੀਤ ਦਾ ਵੀਡੀਓ ਫਿਲਮਾਂਕਣ ਵੱਡੇ ਪੱਧਰ ਵੱਡੇ ਪੱਧਰ ਤੇ ਕੀਤਾ ਜਾਵੇਗਾ। ਜਿਸ ਨੂੰ ਥੋੜੇ ਸਮੇਂ ਵਿਚ ਹੀ ਵੱਖ-ਵੱਖ ਚੈਨਲਾਂ ਅਤੇ ਸ਼ੋਸ਼ਲ ਸਾਈਟਾਂ ਤੇ ਪ੍ਰਮੋਸ਼ਨ ਲਈ ਲਾਂਚ ਕਰ ਦਿੱਤਾ ਜਾਵੇਗਾ।