ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਅੱਜ ਸਵੇਰੇ ਪਿੰਡ ਗਿੱਲ ਤੋਂ ਦਿਹਾਤੀ ਦੇ ਪ੍ਰਧਾਨ ਜਗਦੀਪ ਸਿੰਘ ਕਾਲਾ ਘਵੱਦੀ ਦੀ ਅਗਵਾਈ ਵਿੱਚ ਰੋਡ ਸ਼ੋਅ ਕੱਢਿਆ ਗਿਆ। ਰੋਡ ਸ਼ੋਅ ਵਿੱਚ ਸੈਂਕੜੇ ਮੋਟਰਸਾਈਕਲ ਤੇ ਕਾਰਾਂ ’ਤੇ ਸਵਾਰ ਹੋ ਕੇ ਲੋਕਾਂ ਨੇ ਆਪ ਮੁਹਾਰੇ ਬੈਂਸ ਦਾ ਸਾਥ ਦਿੱਤਾ। ਕਰੀਬ 5 ਕਿਲੋਮੀਟਰ ਲੰਬੇ ਰੋਡ ਸ਼ੋਅ ਦੌਰਾਨ ਵੱਖ ਵੱਖ ਪਿਡਾਂ ਦੀਆਂ ਪੰਚਾਇਤਾਂ, ਬਜ਼ੁਰਗਾਂ ਅਤੇ ਵਿਸ਼ੇਸ਼ ਕਰਕੇ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਭਰਵਾਂ ਹੁੰਗਾਰਾ ਦਿੰਦੇ ਹੋਏ ਵਿਧਾਇਕ ਬੈਂਸ ਨੂੰ ਸਨਮਾਨਤ ਕੀਤਾ। ਗਿੱਲ ਪਿੰਡ ਦੇ ਰਿੰਗ ਰੋਡ ਤੋਂ ਅੱਜ ਪੀਡੀਏ ਦੇ ਉਮੀਦਵਾਰ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਸਮਰਥਕਾਂ ਨਾਲ ਰੋਡ ਸ਼ੋਅ ਸ਼ੁਰੂ ਕੀਤਾ। ਇਸ ਦੌਰਾਨ ਵਿਧਾਇਕ ਬੈਂਸ ਦੇ ਬੇਟੇ ਅਜੈਪ੍ਰੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਵੱਖ ਵੱਖ ਪਿੰਡਾਂ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ। ਇਹ ਰੋਡ ਸ਼ੋਅ ਪਿੰਡ ਬੁਲਾਰਾ, ਸੰਗੋਵਾਲ, ਰਣੀਆਂ, ਸਰੀਂਹ, ਜਰਖੜ, ਡੰਗੋਰਾ, ਖਾਨਪੁਰ, ਜੱਸੜ, ਬੱਦੀ, ਸੀਲੋਂ, ਭੁੱਟਾ, ਘਵੱਦੀ, ਸ਼ੰਕਰ, ਗੁਰਮ, ਰੁੜਕਾ, ਬੁਟਾਹਰੀ, ਨੰਗਲ, ਲਹਿਰਾ, ਪੋਹੀੜ, ਖੇੜਾ, ਘੁੰਗਰਾਣਾ, ਕਾਲਖ, ਜੜਤੌਲੀ, ਰੰਗੀਆਂ, ਗੋਪਾਲਪੁਰ, ਡੇਹਲੋਂ, ਸਾਇਆ, ਕਿਲਾ ਰਾਏਪੁਰ, ਮਹਿਮਾ ਸਿੰਘ ਵਾਲਾ, ਨਾਰੰਗਵਾਲ, ਆਸੀ, ਜੱਸੋਵਾਲ ਤੋਂ ਹੁੰਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਸਮਾਪਤ ਹੋਇਆ। ਇਸ ਦੌਰਾਨ ਰਸਤੇ ਵਿੱਚ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ, ਸੱਥਾਂ ਵਿੱਚ ਬੈਠੇ ਬਜ਼ੁਰਗਾਂ ਵਲੋਂ ਵਿਧਾਇਕ ਬੈਂਸ ਨੂੰ ਅਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਜਸਵਿੰਦਰ ਸਿਘ ਖਾਲਸਾ, ਅਰਜੁਨ ਸਿੰਘ ਚੀਮਾ, ਰਣਧੀਰ ਸਿੰਘ ਸਿਵੀਆ, ਪ੍ਰਧਾਨ ਬਲਦੇਵ ਸਿੰਘ, ਹਰਵਿੰਦਰ ਸਿੰਘ ਕਲੇਰ, ਹਰਵਿੰਦਰ ਸਿੰਘ ਨਿੱਕਾ, ਸੁਦਰਸ਼ਨ ਚੌਹਾਨ, ਹਰਜੀਤ ਸਿੰਘ, ਅਸ਼ੋਕ ਕੁਮਾਰ ਡੇਹਲੋਂ, ਜਤਿੰਦਰ ਪਾਲ ਸਿੰਘ ਸਲੂਜਾ, ਸੁਰਿੰਦਰ ਗਰੇਵਾਲ, ਪੱਪੀ ਕੰਬੋਜ, ਹਰਮਨ ਗੁਰਮ, ਗੁਰਨੀਤ ਪਾਲ ਸਿੰਘ ਪਾਹਵਾ, ਮਨਦੀਪ ਸਿੰਘ, ਮਨਪ੍ਰੀਤ ਸਿੰਘ ਗਿੱਲ, ਰਾਜੀਵ ਮੌਰਿਆ, ਮਹਿੰਦਰ ਪਾਲ ਸਿੰਘ, ਕਰਮਜੀਤ ਪਟਾਕਾ, ਪ੍ਰਦੀਪ ਸ਼ਰਮਾ ਗੋਗੀ, ਰਾਜ ਸਿੰਘ, ਦੀਪਾ ਮਾਣਕਵਾਲ, ਕਰਮਾ, ਅਮਨ ਧਾਂਦਰਾ, ਮਨਿੰਦਰ ਮਨੀ, ਧਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਬੀਰ ਕੌਰ, ਸਤਿੰਦਰ ਕੌਰ, ਗੁਰਪ੍ਰੀਤ ਕੌਰ, ਬਲਬੀਰ ਕੌਰ, ਮਨਪ੍ਰੀਤ ਕੌਰ ਮੌਜੂਦ ਸਨ।
INDIA ਵਿਧਾਇਕ ਬੈਂਸ ਵੱਲੋਂ ਹਲਕਾ ਗਿੱਲ ’ਚ ਰੋਡ ਸ਼ੋਅ