ਫੋਟੋ- ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਸਨਮਾਨਿਤ ਕਰਦੇ ਹੋਏ ਕਮੇਟੀ ਮੈਂਬਰ
ਮਹਿਤਪੁਰ – (ਨੀਰਜ ਵਰਮਾ) ਮਹਿਤਪੁਰ ਵਿਖੇ ਡਾ. ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ 128ਵਾਂ ਜਨਮ ਦਿਵਸ ਸਮੂਹ ਨਗਰ ਨਿਵਾਸੀਆਂ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਜਿਸ ਦੀ ਅਗਵਾਈ ਐਸ. ਸੀ. ਡਿਪਾਰਟਮੈਂਟ ਪੰਜਾਬ ਕਾਂਗਰਸ ਪਾਰਟੀ ਦੇ ਵਾਇਸ ਚੈਅਰਮੈਨ ਸ਼੍ਰੀ ਅਸ਼ਵਨੀ ਧਾਰੀਵਾਲ ਅਤੇ ਸਾਬੀ ਧਾਰੀਵਾਲ ਮਹੇੜੂ ਨੇ ਕੀਤੀ । ਇਸ ਮੌਕੇ ਪੰਜਾਬ ਦੇ ਸਿਰਕੱਢ ਦਲਿਤ ਆਗੂ ਪ੍ਰਸ਼ੋਤਮ ਸੋੰਧੀ ਚੈਅਰਮੈਨ ਵਾਲਮੀਕਿ ਟਾਇਗਰ ਫੋਰਸ , ਹਲਕਾ ਸ਼ਾਹਕੋਟ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਅਕਾਲੀ ਆਗੂ ਬਚਿੱਤਰ ਸਿੰਘ ਕੋਹਾੜ, ਸਾਬਕਾ ਐਮ ਐਲ ਏ ਇੰਦਰ ਇਕਵਾਲ ਸਿੰਘ ਅਟਵਾਲ , ਦੀਪਕ ਤੇਲੁ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ। ਹਜਾਰ ਦੀ ਤਦਾਰ ਵਿੱਚ ਬੈਠੀਆ ਸੰਗਤਾਂ ਨੂੰ ਪੰਜਾਬੀ ਵਿਸ਼ਵ ਪ੍ਰਸਿੱਧ ਸਿੰਗਰ ਰਣਜੀਤ ਰਾਣਾ , ਜੱਸਾ ਨਕੋਦਰੀਆ ਅਤੇ ਸ਼ਾਹ ਅਲੀ, ਹਨੀ ਚੀਮਾਂ ਨੇ ਬਾਬਾ ਸਾਹਿਬ ਜੀ ਦੇ ਜੀਵਨ ਸਬੰਧਿਤ ਗੀਤ ਗਾ ਕੇ ਚਾਨਣਾ ਪਾਇਆ
ਇਸ ਸਮਾਗਮ ਵਿੱਚ ਰਣਜੀਤ ਰਾਣਾ ਨੂੰ ਦਲਿਤ ਸਮਾਜ ਲਈ ਮਿਸ਼ਨਰੀ ਗੀਤ ਗਾਉਂਣ ਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ।ਅਸ਼ਵਾਨੀ ਧਾਰੀਵਾਲ , ਸਾਬੀ ਧਾਰੀਵਾਲ , ਰਵੀ ਮੱਟੂ ਅਤੇ ਪ੍ਰਬੰਧਕ ਕਮੇਟੀ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।ਇਸ ਮੌਕੇ ਮੰਗਾ ਭਲਵਾਨ , ਸਵਰਨਾ ਰਾਮ, ਗਗਨਦੀਪ ਬਲੋਕੀ , ਅਸ਼ਵਾਨੀ ਗਿੱਲ, ਬੱਲੀ ਥਿੰਦ, ਹਨੀ ਪਸਰੀਚਾ, ਪ੍ਸੋ ਬਿੱਟੂ ਨਕੋਦਰ, ਪੱਪਾ ਫਤਿਹਪੁਰ, ਕੋਸਲਰ ਮਹਿੰਦਰ ਪਾਲ ਸਿੰਘ ਟੁਰਨਾ, ਰਾਜ ਕੁਮਾਰ ਜੱਗਾ ਪ੍ਰਧਾਨ ਨਗਰ ਪੰਚਾਇਤ ਮਹਿਤਪੁਰ , ਅਕਾਲੀ ਆਗੂ ਡਾਕਟਰ ਅਮਰਜੀਤ ਸਿੰਘ ਥਿੰਦ, ਰਮੇਸ਼ ਵਰਮਾ, ਸੰਜੀਵ ਕੁਮਾਰ ਵਰਮਾ, ਪ੍ਰਧਾਨ ਬੇਲੀ ਰਾਮ ਸੰਗੋਵਾਲ , ਸੁਖਵਿੰਦਰ ਗਿੱਲ, ਜਸਵੀਰ ਚੰਦ ਰਾਜਾ, ਜਸਵੀਰ ਸਿੱਧੂ, ਬਾਬਾ ਪਲਵਿੰਦਰ ਸਿੰਘ ਚੀਮਾ, ਲਖਵਿੰਦਰ ਸਿੰਘ, ਮੰਗਾ ਅਨੇਜਾ, ਸਤਨਾਮ ਸਰੋਆ , ਰਸ਼ਪਾਲ ਗਿੱਲ, ਪ੍ਰਦੀਪ ਕੁਮਾਰ , ਪਾਵਨ ਕੁਮਾਰ, ਰਾਜਾ, ਆਦਿ ਹਾਜਰ ਸਨ।