ਟਰੱਸਟ ਵੱਲੋਂ 120 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਚੈੱਕ ਤਕਸੀਮ

ਫੋਟੋ ਕੈਪਸਨ : ਪੈਨਸ਼ਨਾਂ ਵੰਡਣ ਮੌਕੇ ਟਰੱਸਟ ਅਹੁੱਦੇਦਾਰ ।

ਪੱਟੀ,   ਨਕੋਦਰ     (ਹਰਜਿੰਦਰ ਛਾਬੜਾ  ਸੰਦੀਪ ਸਿੰਘ ਸੰਧੂ ) (ਸਮਾਜ ਵੀਕਲੀ) :  ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਮੇਂ ਸਮੇਂ ਤੇ ਪੰਜਾਬ ਸਮੇਤ ਹੋਰ ਰਾਜਾਂ ਚ ਲੋੜਵੰਦਾਂ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸਪੀ ਸਿੰਘ ਓਬਰਾਏ ਦਿੱਲੀ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਵੀ ਦਿਲੋਂ ਸੇਵਾ ਕਰ ਰਹੇ ਹਨ ਤੇ ਉਨ੍ਹਾਂ ਆਪਣੀ ਸੇਵਾ ਨਾਲ ਦੇਸ਼ ਵਿਦੇਸ਼ ਵਿੱਚ ਬੈਠੇ ਕਰੋੜਾਂ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨੇ 120 ਕਰੀਬ ਵਿਧਵਾ ਔਰਤਾਂ ਅਤੇ ਲੋੜਵੰਦਾਂ ਨੂੰ ਮਹੀਨਾਵਾਰ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕਰਨ ਮੌਕੇ ਕੀਤਾ ।

ਇਸ ਮੌਕੇ ਉਨ੍ਹਾਂ ਕਿਹਾ ਕਿ ਡਾ. ਉਬਰਾਏ ਵਲੋਂ ਲਾਕਡਾਊਨ ਦੇ ਦੌਰਾਨ ਲੋੜਵੰਦਾਂ ਦੀ ਕੀਤੀ ਗਈ ਮੱਦਦ ਅਤੇ ਵਿਦੇਸ਼ਾਂ ਵਿੱਚ ਫਸੇ ਪੰਜਾਬੀ ਗੱਭਰੂਆਂ ਨੂੰ ਘਰ ਪਹੁੰਚਾਉਣ ਵਿੱਚ ਮੱਦਦ ਕੀਤੀ ਹੈ । ਇਸ ਮੌਕੇ ਡਾਕਟਰ ਇੰਦਰਪ੍ਰੀਤ ਸਿੰਘ ਧਾਮੀ ਖ਼ਜ਼ਾਨਚੀ, ਗੁਰਪ੍ਰੀਤ ਸਿੰਘ ਪਨਗੋਟਾ ਜਰਨਲ ਸਕੱਤਰ, ਵਿਸ਼ਾਲ ਸੂਦ, ਕੇ ਪੀ ਗਿੱਲ ਪ੍ਰੈੱਸ ਸਕੱਤਰ, ਡਾਕਟਰ ਜਸਪਾਲ ਸਿੰਘ, ਦਿਲਬਾਗ ਸਿੰਘ ਯੋਧਾ, ਮਨਿੰਦਰ ਸਿੰਘ, ਸੁਖਦੀਪ ਸਿੰਘ ਸੂਰੀ, ਅਮਿਤ ਜੈਨ, ਨਵਰੂਪ ਸੰਧੂ, ਸਿੰਕਦਰ ਸੋਈ, ਡਾਕਟਰ ਸਰਬਪ੍ਰੀਤ ਸਿੰਘ, ਸਤਨਾਮ ਸਿੰਘ, ਹਰੀਸ਼ ਧਵਨ, ਵਰਿੰਦਰ ਸਰਾਫ਼, ਸੰਜੀਵ ਸੂਦ, ਸੋਭਾ ਸਿੰਘ ਆਦਿ ਹਾਜ਼ਿਰ ਸਨ ।

Previous articleਵਕੀਲ ਬਾਠ ਬਣੇ ਬਾਰ ਕੌਸਲ ਚੰਡੀਗੜ ਦੇ ਵਿਜ਼ੀਲੈਂਸ ਕਮੇਟੀ ਮੈਂਬਰ।
Next articleਸਬਜ਼ੀਆਂ ਦਾ ਸੁਆਦ ਵਧਾਉਣ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਇਲਾਜ ਕਰਦੈ ‘ਹਰਾ ਧਨੀਆ’