(ਸਮਾਜ ਵੀਕਲੀ)
ਆਪਣੇ ਹੀ ਪਰਾਂ ‘ਤੇ ਉਡਾਣ ਸਦਾ ਭਰੀਦੀ !
ਦਿੱਤੀਆਂ ਉਮੀਦਾਂ ਉੱਤੇ ਟੇਕ ਨਹੀਂ ਧਰੀਦੀ !
ਕਿੰਨੀ ਦੇਰ ਮੁੱਲ ਦਿਆਂ ਸਾਹਾਂ ਨੇ ਨਿਭਾਵਣਾ?
ਆਖ਼ਰ ਤਾਂ ਏਹਨਾਂ ਨੇ ਵੀ ਸਾਥ ਛੱਡ ਜਾਵਣਾ !
ਕੱਲ੍ਹ ਮੇਰਾ ਆਖ ਕੇ ਜੋ ਗਲ਼ ਨਾਲ਼ ਲਾਉਂਦੇ ਸੀ !
ਮਤਲਬ ਦੇ ਲਈ ਅੱਗੇ ਪਿੱਛੇ ਪੈਲਾਂ ਪਾਉਂਦੇ ਸੀ!
ਨਿੱਕਲ ਗਿਆ ਮਤਲਬ ਤੇ ਤੂੰ ਕੌਣ ਹੋ ਗਿਆ ?
ਹੋ ਗਏ ਉਹ ਰਾਜੇ ਤੇ ਤੂੰ ਕੀੜੀ-ਭੌਣ ਹੋ ਗਿਆ !
ਆਪਣੇ ਸੀ ਤੇਰੇ ਜਿਹੜੇ ਨਿੱਕਲੇ ਪਰਾਏ ਉਹ !
ਲਹੂ ਪਾਣੀ ਹੋ ਗਿਆ ਤੇ ਦੂਰ ਨੇ ਸਿਧਾਏ ਉਹ !
ਆਪੇ ਨਾਲ ਹੁਣ ਤੇਰੀ ਆਪਣੀ ਕਹਾਣੀ ਹੈ !
ਸੋਚ ਤੇ ਵਿਚਾਰ ਕਿਵੇਂ ਜ਼ਿੰਦਗੀ ਬਿਤਾਣੀ ਹੈ ?
ਐਵੇਂ ਹੀ ਦਰੇਗ਼ ਕਰ ਦਿਲ ਨਹੀਂ ਡੁਲਾਈਦਾ !
ਏਹੋ ਜ੍ਹੇ ਕਮੀਨਿਆਂ ‘ਤੇ ਸਮਾਂ ਨੀ ਗੁਆਈਦਾ!
‘ ਗਰੇਵਾਲ’ ਛੰਡ ਦੇ ਤੂੰ ਸੋਚਾਂ ਦੁਖਿਆਰੀਆਂ !
ਹੌਸਲੇ ਦੇ ਨਾਲ ਰਾਹਾਂ ਸਰ ਹੋਣ ਸਾਰੀਆਂ !
ਡਾ.ਸਵਰਨਜੀਤ ਕੌਰ ਗਰੇਵਾਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly