ਐਸ ਐਮ ਓ ਕੁਲਵਿੰਦਰ ਕੌਰ ਕੰਗ ਦੀ ਪ੍ਰਧਾਨਗੀ ਹੇਠ ਸੀਨੀਅਰ ਸੈਕੰਡਰੀ(ਕੰਨਿਆ) ਸਕੂਲ ਮਹਿਤਪੁਰ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ।

ਮਹਿਤਪੁਰ (ਨੀਰਜ ਵਰਮਾ) ਅੱਜ ਸੀਨੀਅਰ ਸੈਕੰਡਰੀ(ਕੰਨਿਆ) ਸਕੂਲ ਮਹਿਤਪੁਰ ਵਿਖੇ ,ਡਾ. ਕੁਲਵਿੰਦਰ ਕੌਰ ਕੰਗ ਸੀਨੀਅਰ ਮੈਡੀਕਲ ਅਫਸਰ ਇੰਚ:ਪੀ. ਐਚ.ਸੀ, ਮਹਿਤਪੁਰ ਦੀ ਪ੍ਰਧਾਨਗੀ ਹੇਠ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ ,ਇਸ ਕੈਂਪ ਵਿੱਚ ਸਹਿਰ ਦੇ ਪਤਵੰਤੇ ਸੱਜਣ, ਸਕੂਲੀ ਬੱਚਿਆਂ ਤੇ ਹੋਰ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ।ਇਸ ਕੈਂਪ ਵਿੱਚ ਡਾ.ਰਾਜਦੀਪ ਸਿੰਘ ਨੇ ਲੋਕਾਂ ਨੂੰ ਸਿਹਤ ਸੰਬੰਦੀ ਜਾਣਕਾਰੀ ਦਿੱਤੀ।ਕੈਂਪ ਵਿੱਚ ਆਏ ਲੋਕਾਂ ਨੂੰ ਸ਼੍ਰੀ ਬਲਵਿੰਦਰ ਸਿੰਘ ਕੰਗ ਸੀਨੀਅਰ ਸਿਹਤ ਇਸੰਪੈਕਟਰ ਮਲੇਰੀਆ ਅਤੇ ਡੇਂਗੂ ਬਾਰੇ ਜਾਣਕਾਰੀ ਦਿੱਤੀ।ਡਾ. ਮਨਜੀਤ ਕੌਰ ਨੇ ਆਯੁਰਵੈਦਿਕ ਬਾਰੇ ਜਾਣਕਾਰੀ ਦਿੱਤੀ।ਡਾ ਮਨਜੀਤ ਕੌਰ ਆਰ .ਬੀ .ਐਸ. ਕੇ ਸਿਹਤ ਸਬੰਧੀ ਭਰਪੂਰ ਜਾਣਕਾਰੀ ਦਿੱਤੀ।ਇਸ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਜਗੀਰ ਕੌਰ ,ਕੁਲਵਿੰਦਰ ਕੌਰ, ਪਰਮਿੰਦਰ ਕੌਰ,ਕੁਲਵੰਤ ਕੌਰ ,ਪ੍ਰਿੰਸੀਪਲ ਸਤਨਾਮ ਸਿੰਘ, ਡਾ. ਰਾਵਿੰਦਰ ਸਿੰਘ ਅਤੇ ਇਲਾਕੇ ਦੇ ਬਹੁਤ ਸਾਰੇ ਸਰਪੰਚ ,ਪੰਚ ਹਾਜਰ ਸਨ ਅਤੇ ਅਖੀਰ ਵਿੱਚ ਡਾ. ਕੁਲਵਿੰਦਰ ਕੌਰ ਐਸ ਐਮ ਓ ਮਹਿਤਪੁਰ ਨੇ ਸਿਹਤ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ।ਡਾ.ਰਾਜਦੀਪ ਸਿੰਘ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ।
Previous articleਸਾਊਥਾਲ ਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਵਿਸ਼ਾਲ ਨਗਰ ਕੀਰਤਨ
Next articlePat McFadden MP calls for an apology as we approach the 100th anniversary of the Jallianwala Bagh massacre