ਜ਼ਮਾਨੇ ਤੋਂ ਪਰਦਾ

(ਸਮਾਜ ਵੀਕਲੀ)

ਸੱਚ ਨੂੰ ਤਮੀਜ਼ ਨਹੀਂ ਅਜੌਕੇ ਯੁੱਗ ਵਿੱਚ ਗੱਲ ਕਰਨ ਦੀ,
ਝੂਠ ਨੂੰ ਵੇਖ ਕਿੰਨਾ ਚਾਪਲੂਸੀ ਲਈ ਨੀਵਾਂ ਹੋ ਮਿੱਠਾ ਬੋਲਦਾ ਹੈ।

ਕਿਉਂ ਲਾਏ ਮੇਰੇ ਬੂਟੇ ਨੂੰ ਤੂੰ ਪਿਆਰ ਵਾਲਾ ਪਾਣੀ ਪਾਉਂਦਾ,
ਮਾੜੀ ਅਸੀਸ ਪਾਉਣ ਲਈ ਇਹਦੀਆਂ ਜੜਾਂ ਕਿਉਂ ਕਰੇਲਦਾ ਹੈ।

ਹੁਨਰ ਸਿੱਖ ਲੈ ਜਮਾਨੇ ਦੀਆਂ ਨਜ਼ਰਾਂ ਤੋਂ ਬਚਣ ਦਾ,
ਕਾਹਤੋਂ ਇਨ੍ਹਾਂ ਕੁਝ ਲਿਖਕੇ ਲੱਗੀਆਂ ਦੇ ਕਿੱਸੇ ਫਰੋਲਦਾ ਹੈ।

ਸਿੱਖ ਲੈ ਦੁਨੀਆਂ ਵਾਂਗ ਮੂੰਹ ਤੇ ਮਿੱਠਾ ਜਿਹਾ ਬੋਲਣ ਦਾ,
ਕਿਉਂ ਛੋਟੀ ਉਡਾਰੀ ਮਾਰਨ ਲਈ ਆਪਣੇ ਸਾਰੇ ਖੰਭ ਤੂੰ ਖੋਲਦਾ ਹੈ।

ਮੋਹਰਾਂ ਸੰਭਾਲ ਰੱਖ ਲੈ ਘਰੇ ਸੰਦੂਕ ਵਿੱਚ ਬੁਢਾਪੇ ਲਈ,
ਕਿਉਂ ਆਪਣੇ ਖੀਸੇ ਨੂੰ ਮੋਟੇ ਟਾਂਕੇ ਲਾ ਵਾਰ ਵਾਰ ਜੋੜਦਾ ਹੈ।

ਫੜ ਕੇ ਬੈਠ ਕਿਸੇ ਧਾਕੜ ਬੀ ਮਜ਼ਬੂਤ ਜਿਹੀ ਡੋਰ ਨੂੰ,
ਕਿਉਂ ਕਠਪੁਤਲੀ ਦੇ ਵਾਂਗ ਹਵਾ ਵਿੱਚ ਏਧਰ ਉਧਰ ਡੋਲਦਾ ਹੈ।

ਬਚ ਲੈ ਜੱਗ ਵਾਲੇ ਚੋਗਿਰਦੇ ਤੋਂ ਜਿਨ੍ਹਾਂ ਹੈ ਬਚਿਆ ਜਾਂਦਾ,
ਇੱਕ ਮਾੜੇ ਸੁਨਿਆਰੇ ਵਾਂਗ ਹਵਾ ਨੂੰ ਵੀ ਸੋਨੇ ਨਾਲ ਤੋਲਦਾ ਹੈ।

ਨਦੀ ਦੇ ਕਿਨਾਰਿਆਂ ਵਾਂਗ ਸਿੱਖ ਲੇ ਇਕ ਦੂਜੇ ਤੋਂ ਅੱਡ ਰਹਿਣਾ,
ਜੱਗ ਨੂੰ ਵਿਖਾਉਣ ਲਈ ਕਿਉਂ ਸ਼ੱਕ ਵਾਲੇ ਪੁੱਲ ਜੱਸੀ ਤੂੰ ਜੋੜਦਾ ਹੈ।

ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਗਾ ਸਾਹਿਤ-ਮੁੱਲਵਾਨ
Next articleਕਲਾ