ਪੰਜਾਬੀ ਦਾ ਮਾਣ ਮੋਤਾ ਸਿੰਘ ਸਰਾਏ

(ਸਮਾਜ ਵੀਕਲੀ)

ਅੱਜ ਜਦੋਂ ਹਰ ਕੋਈ ਪੰਜਾਬੀ ਮਾਂ ਬੋਲੀ ਦੀ ਸੇਵਾ ਦੀ ਗੱਲ ਕਰੀਏ ਤਾਂ ਵਿਹਲ ਸਿਰਫ ਇੱਕੋ ਹੀ ਨਾਮ ਆਉਂਦਾ ਹੈ ਉਹ ਹੀ ਸ ਮੋਤਾ ਸਿੰਘ ਸਰਾਏ ਜੀ ਦਾ। ਮਾਂ ਬੋਲੀ ਦੀ ਸੇਵਾ ਨੂੰ ਪ੍ਰਣਾਏ ਹੋਏ ਮੋਤਾ ਸਿੰਘ ਸਰਾਏ ਜੀ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਹਨ। ਇਸ ਪੰਜਾਬੀ ਸੱਥ ਦੀਆਂ ਘੱਟੋ ਘੱਟ 50 ਦੇਸ਼ਾ ਵਿੱਚ ਇਕਾਈਆਂ ਹਨ।

ਸਰਾਏ ਸਾਹਿਬ ਪੰਜਾਬ ਦੇ ਜੰਮਪਲ ਹਨ। ਨਕੋਦਰ ਦੇ ਪਿੰਡ ਭੰਗਾਲਾ ਦੇ ਵਸਨੀਕ ਸਰਾਏ ਸਾਹਿਬ ਦਾ ਜਨਮ ਚਕ ਖੁਰਦ ਵਿਖੇ ਹੋਇਆ। ਇਹਨਾਂ ਦੇ ਪਿਤਾ ਪਿਆਰਾ ਸਿੰਘ ਜੀ ਦਾ ਇਲਾਕੇ ਵਿੱਚ ਬਹੁਤ ਸਤਿਕਾਰ ਸੀ। ਇਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿੱਚ ਪ੍ਰਾਪਤ ਕੀਤੀ। ਕਾਲਜ ਦੀ ਪੜ੍ਹਾਈ ਇਨ੍ਹਾਂ ਨੇ ਨਕੋਦਰ ਵਿਖੇ ਕੀਤੀ। ਇਨ੍ਹਾਂ ਨੇ ਰਾਜਨੀਤੀ ਸ਼ਾਸਤਰ ਵਿਚ ਪੋਸਟ ਗਰੈਜੂਏਟ ਦੀ ਡਿਗਰੀ ਹਾਸਲ ਕੀਤੀ। ਇਹਨਾ ਨੂੰ ਖ਼ਾਲਸਾ ਕਾਲਜ ਵਿੱਚ ਪ੍ਰੋਫੈਸਰ ਦੀ ਨੌਕਰੀ ਮਿਲ ਗਈ।

ਪਰ ਇਹ ਉਚੇਰੀ ਪੜ੍ਹਾਈ ਲਈ ਇੰਗਲੈਂਡ ਚਲੇ ਗਏ। ਜਿੱਥੇ ਜਾ ਕੇ ਇਸ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਗਏ। ਵਾਲਸਾਲ ਵਿਖੇ ਇਹ ਫਾਇਨੈਨਸ਼ਲ ਕੰਸਲਟੈਂਟ ਹਨ। ਇੰਗਲੈਂਡ ਵਿੱਚ ਰਹਿ ਕੇ ਵੀ ਇਹਨਾਂ ਨੇ ਆਪਣੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਿਆ। ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਜਿੰਨਾ ਕੰਮ ਸਰਾਏ ਸਾਹਿਬ ਕਰ ਰਹੇ ਹਨ ਓਹ ਕਾਬਿਲੇ ਤਾਰੀਫ਼ ਹੈ।

ਪੰਜਾਬੀ ਸੱਥ ਲਾਂਬੜਾ ਨਾਲ 1994 ਵਿੱਚ ਜੁੜਨ ਤੋਂ ਬਾਅਦ ਇਹਨਾਂ ਮੁੜ ਪਿੱਛੇ ਨਹੀਂ ਦੇਖਿਆ। ਇੰਗਲੈਂਡ ਵਿਚ ਰਹਿੰਦਿਆਂ ਵੀ ਆਪਣੇ ਪਿਛੋਕੜ ਨਾਲ ਜੁੜੇ ਹੋਏ ਰਹੇ ਇਸਦੀ ਮਿਸਾਲ ਇਥੋ ਮਿਲਦੀ ਹੈ ਇਸ ਸੱਥ ਦੀ ਜਿੰਮੇਵਾਰੀ ਮਿਲਣ ਤੋਂ ਬਾਅਦ ਨਨਕਾਣਾ ਸਾਹਿਬ ਜਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈਂਦੇ ਹਨ।

ਸੱਥ ਦੀ ਸਥਾਪਨਾ ਤੋਂ ਬਾਅਦ ਹਜ਼ਾਰਾਂ ਹੀ ਕਿਤਾਬਾਂ ਅੱਜ ਤੱਕ ਛਪਵਾ ਕੇ ਵੰਡੀਆਂ ਹਨ। ਹੈਰਾਨੀਜਨਕ ਤੱਥ ਇਹ ਹੈ ਕਿ ਕਿਸੇ ਵੀ ਕਿਤਾਬ ਦਾ ਕੋਈ ਮੁੱਲ ਨਹੀਂ ਲਿਆ ਜਾਂਦਾ। ਸਾਰੀਆਂ ਕਿਤਾਬਾਂ ਮੁਫਤ ਵੰਡੀਆਂ ਜਾਂਦੀਆਂ ਹਨ। ਪੁਰਾਣੀਆਂ ਫਾਈਲਾਂ ਜੋ ਯੂਨੀਵਰਸਿਟੀਆਂ ਦੇ ਵਿੱਚ ਦੱਬੀਆਂ ਪਈਆਂ ਸਨ ਦੇ ਖਰੜੇ ਪ੍ਰਾਪਤ ਕਰਕੇ ਇਨ੍ਹਾਂ ਨੇ ਉਹ ਕਿਤਾਬਾਂ ਨਾ ਸਿਰਫ ਛਪਵਾਈਆ ਸਗੋਂ ਮੁਫਤ ਵੰਡੀਆਂ ਵੀ।

ਹੀਰ ਵਾਰਸ ਸ਼ਾਹ ਦੇ ਵਿੱਚ ਅਨੇਕਾਂ ਹੀ ਮਿਲਾਵਟੀ ਸ਼ੇਅਰ ਜੋੜ ਦਿੱਤੇ ਗਏ ਸਨ।ਇਸ ਸਬੰਧੀ ਇਨ੍ਹਾਂ ਨੇ ਇੱਕ ਕਿਤਾਬ ਛਪਵਾਈ ਜਿਸ ਵਿਚ ਇਸ ਸਭ ਦਾ ਵੇਰਵਾ ਦਿੱਤਾ ਗਿਆ ਹੈ।”ਜਗਤ ਗੁਰੂ ਬਾਬਾ” ਪੁਸਤਕ ਜਿਸ ਵਿਚ 45 ਸੁਪ੍ਰਸਿੱਧ ਲੇਖਕਾ ਦੇ ਲੇਖ ਸਨ ਇੱਕ ਲੱਖ ਦੀ ਗਿਣਤੀ ਵਿੱਚ ਵੰਡੀ। ਇਸੇ ਤਰ੍ਹਾਂ ਬਲਿਹਾਰ ਸਿੰਘ ਰੰਧਾਵਾ ਜੀ ਦੁਆਰਾ ਲਿਖੀ ਕਿਤਾਬ ਨਾਨਕਤਾ ਛਪਵਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ 550 ਵੇਂ ਪ੍ਰਕਾਸ਼ ਪੁਰਬ ਤੇ ਵੱਡੀ ਗਿਣਤੀ ਵਿੱਚ ਵੰਡੀ ਗਈ। ਦਰਅਸਲ ਗੁਰੂ ਨਾਨਕ ਦੇਵ ਜੀ ਨੂੰ ਇਸ ਸੱਚੀ ਸ਼ਰਧਾਂਜਲੀ ਸੀ ਉਨ੍ਹਾਂ ਦੇ ਉਪਦੇਸ਼ਾਂ ਨੂੰ ਜਨ-ਜਨ ਤੱਕ ਪਹੁੰਚਾਉਣਾ ਅਸਲ ਵਿਚ ਉਨ੍ਹਾਂ ਦੀ ਬਾਣੀ ਦਾ ਪ੍ਰਚਾਰ ਹੈ l ਇਹ ਕੰਮ ਸ ਮੋਤਾ ਸਿੰਘ ਸਰਾਏ ਨੇ ਬਖੂਬੀ ਕੀਤਾ।

ਹੁਣ ਤੱਕ ਵੀਹ ਕਰੋੜ ਰੁਪਏ ਦੀ ਕੀਮਤ ਦੀਆਂ 452 ਪੰਜਾਬੀ ਦੀਆਂ ਕਿਤਾਬਾਂ ਛਪਵਾ ਕੇ ਵੰਡ ਚੁੱਕੇ ਹਨ। ਇਹਨਾਂ ਕਿਤਾਬਾਂ ਦੇ ਵਿਸ਼ੇ ਨੈਤਿਕ ਕਦਰਾਂ ਕੀਮਤਾਂ ਤੇ ਗੁਰਬਾਣੀ ਨਾਲ ਸੰਬੰਧਿਤ ਹਨ। ਇਹ ਪੰਜਾਬੀ ਮਾਂ ਬੋਲੀ ਦੀ ਸੇਵਾ ਹੈ। ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਹੀ ਉਸ ਦੀ ਅਸਲੀ ਸੇਵਾ ਹੈ। ਆਪਣੇ ਪੰਜਾਬ ਦੀਆਂ ਕਦਰਾਂ ਕੀਮਤਾਂ ਕੀ ਬਾਤ ਪਾਉਂਦੇ ਮੋਤਾ ਸਿੰਘ ਸਰਾਏ ਜੀ ਅਕਾਲ ਚੈਨਲ ਦੇ ‘ਵਿਰਸੇ ਦੇ ਵਾਰਸ’ ਪ੍ਰੋਗਰਾਮ ਵਿਚ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹਨ।

ਉਨ੍ਹਾਂ ਦਾ ਸੁਭਾਅ ਬਹੁਤ ਹੀ ਮਿਲਣਸਾਰ ਅਤੇ ਨਿੱਘਾ ਹੈ। ਇੰਗਲੈਂਡ ਦੇ ਵਿਚ ਇਰਾਦਾ ਕਰ ਪੰਜਾਬੀਆਂ ਦਾ ਮੱਕਾ ਹੈ। ਉਥੇ ਪਹੁੰਚੇ ਹਨ ਸਾਹਿਤਕਾਰ ਨੂੰ ਤੇ ਘਰ ਬੁਲਾ ਕੇ ਮਾਣ ਸਤਿਕਾਰ ਕਰਦੇ ਹਨ। ਗੁਰੂ ਨਾਨਕ ਪਾਤਸ਼ਾਹ ਦੀ ਇਨ੍ਹਾਂ ਤੇ ਅਪਾਰ ਬਖਸ਼ਿਸ਼ ਹੈ। ਕੰਮ ਕਰਨ ਦੀ ਸੌਚ ਲੈਂਦੇ ਹਨ ਉਸ ਨੂੰ ਕਰ ਕੇ ਹੀ ਹਟਦੇ ਹਨ। ਪੰਜਾਬੀ ਤੇ ਪੰਜਾਬੀਅਤ ਦੀ ਇਨ੍ਹਾਂ ਦਾ ਜੀਵਨ ਹੈ। ਨਿਮਰਤਾ ਦੇ ਪੁੰਜ ਸਰਾਏ ਸਾਹਿਬ ਬਿਲਕੁਲ ਪਸੰਦ ਨਹੀਂ ਕਰਦੇ ਕਿ ਉਹਨਾਂ ਦੀ ਤਾਰੀਫ ਕੀਤੀ ਜਾਵੇ। ਆਪਣੀ ਸਿਫ਼ਤ ਸਲਾਹ ਸੁਣਕੇ ਇੰਨਾਂ ਦੇ ਚਿਹਰੇ ਤੇ ਮਾਸੂਮੀਅਤ ਆ ਜਾਂਦੀ ਹੈ।

ਆਪਣੇ ਅਧਿਆਪਕਾਂ ਨੂੰ ਬਹੁਤ ਮਾਣ-ਸਤਿਕਾਰ ਦੇਣ ਵਾਲੇ ਸਰਾਏ ਸਾਹਿਬ ਜਿਨ੍ਹੀ ਹੋ ਸਕੇ ਪੰਜਾਬ ਦੇ ਬੱਚੇ ਬੱਚੀਆਂ ਦੀ ਮੱਦਦ ਕਰਦੇ ਹਨ। ਓਹਨਾਂ ਦਾ ਮੰਨਣਾ ਹੈ ਕਿ ਪੜ੍ਹਾਈ ਲਿਖਾਈ ਬਹੁਤ ਜ਼ਰੂਰੀ ਹੈ। ਓਹ ਕਹਿੰਦੇ ਹਨ ਕਿ ਮਾਪਿਆਂ ਨੂੰ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀਆਂ ਕਦਰਾਂ-ਕੀਮਤਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਪੰਜਾਬੀ ਬੋਲੀ ਉਨ੍ਹਾਂ ਦੀ ਜਿੰਦ ਜਾਨ ਹੈ। ਪੰਜਾਬੀ ਤੇ ਪੰਜਾਬੀਅਤ ਲਈ ਕੰਮ ਕਰਨਾ ਉਹਨਾਂ ਦੀ ਜ਼ਿੰਦਗੀ ਦਾ ਮਿਸ਼ਨ ਹੈ।

ਪੰਜਾਬੀ ਮਾਂ-ਬੋਲੀ ਦਾ ਮਾਣ ਸਨਮਾਨ ਵੀ ਮਿਲ ਚੁੱਕਾ ਹੈ। ਉਹ ਪੰਜਾਬੀ ਮਾਂ ਦੇ ਸਰਵਣ ਪੁੱਤਰ ਹਨ। ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤਾਂ ਜੋ ਉਹ ਪੰਜਾਬੀ ਤੇ ਪੰਜਾਬੀਅਤ ਲਈ ਇਸੇ ਤਰ੍ਹਾਂ ਕੰਮ ਕਰਦੇ ਰਹੇ ਰਹਿਣ।ਜਿਸ ਮਾਂ ਬੋਲੀ ਦੇ ਇਹਨਾਂ ਵਰਗੇ ਹੋਣਹਾਰ ਸਪੁੱਤਰ ਹੋਣ ਓਹ ਕਦੇ ਅਲੋਪ ਨਹੀਂ ਹੋ ਸਕਦੀ।

ਰਮੇਸ਼ਵਰ ਸਿੰਘ

ਸੰਪਰਕ-9914880392

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਮ !
Next articleਚੰਗਾ ਸਾਹਿਤ-ਮੁੱਲਵਾਨ