ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਲਾਚੌਰ ਤੇ ਬੰਗਾ ਵਿਚ ਪਾਰਟੀ ਵਰਕਰਾਂ ਨਾਲ ਮਿਲਣੀ ਕੀਤੀ ਗਈ। ਬਲਾਚੌਰ ਦੇ ਇੱਕ ਪੈਲੇਸ ਵਿਚ ਸ੍ਰੀ ਬਾਦਲ ਨੇ ਸੂਬਾ ਸਰਕਾਰ ’ਤੇ ਉਲਟਾ ਵਾਰ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੂੰ ਕਿਸੇ ਵੀ ਵਰਗ ਦੀ ਚਿੰਤਾ ਨਹੀਂ ਹੈ। ਕੈਪਟਨ ਨੇ ਸੱਤਾ ਵਿੱਚ ਆਉਂਦਿਆਂ ਹੀ ਜਿੱਥੇ ਵਰਲਡ ਕਬੱਡੀ ਕੱਪ ਬੰਦ ਕਰਕੇ ਖਿਡਾਰੀਆਂ ਦੇ ਮਨੋਬਲ ਨੂੰ ਠੇਸ ਪਹੁੰਚਾਈ, ਉਥੇ ਹੀ ਵਿਦਿਆਰਥੀਆਂ ਦੇ ਵਜ਼ੀਫੇ, ਤੀਰਥ ਯਾਤਰਾ ਬੰਦ ਕਰਕੇ ਪੰਜਾਬ ਦੀ ਜਨਤਾ ਨਾਲ ਕੋਝਾ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਥਿਤੀ ਇਸ ਵੇਲੇ ਬਿਨਾਂ ਡਰਾਈਵਰ ਦੇ ਗੱਡੀ ਵਾਂਗ ਹੋ ਚੁੱਕੀ ਹੈ। ਇਥੇ ਹਰ ਮੁਲਾਜ਼ਮ ਵਰਗ ਕੈਪਟਨ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਦੁਖੀ ਹੈ ਜਿਹੜਾ ਹੜਤਾਲਾਂ ਦਾ ਰਾਹ ਅਖਤਿਆਰ ਕਰ ਚੁੱਕਾ ਹੈ।
INDIA ਕੈਪਟਨ ਸਰਕਾਰ ਨੇ ਵਰਲਡ ਕਬੱਡੀ ਕੱਪ ਬੰਦ ਕਰਕੇ ਖਿਡਾਰੀਆਂ ਦਾ ਮਨੋਬਲ ਡੇਗਿਆ:...