ਜੈਸ਼ ਨੇ ਕਰਵਾਏ ਸਨ ਮੁੰਬਈ ਹਮਲੇ: ਮੁਸ਼ੱਰਫ

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਮਸੂਦ ਅਜ਼ਹਰ ਦੇ ਦਹਿਸ਼ਤੀ ਸੰਗਠਨ ਜੈਸ਼-ਏ-ਮੁਹਮੰਦ ਨੇ ਖ਼ੁਫ਼ੀਆ ਏਜੰਸੀਆਂ ਦੀਆਂ ਹਦਾਇਤਾਂ ’ਤੇ ਭਾਰਤ ਵਿੱਚ ਮੁੰਬਈ ਹਮਲੇ ਕਰਵਾਏ ਸਨ। 75 ਸਾਲਾ ਮੁਸ਼ੱਰਫ, ਜੋ ਇਸ ਵੇਲੇ ਦੁਬਈ ਵਿੱਚ ਹੈ, ਦਾ ਕਹਿਣਾ ਹੈ ਕਿ ਜੈਸ਼ ਵਲੋਂ ਦੋ ਵਾਰ ਉਸ ਦੀ ਵੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ 44 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ।

Previous articleਸਬਰ ਤੇ ਕਿਰਤ ਬਣਿਆ ਪੰਜਾਬ ਦੀਆਂ ਧੀਆਂ ਦਾ ਗਹਿਣਾ
Next articleਮਕਾਨ ਦੇ ਕਬਜ਼ੇ ਨੂੰ ਲੈ ਕੇ ਗੋਲੀ ਚੱਲੀ, ਚਾਰ ਜ਼ਖ਼ਮੀ