ਫਗਵਾੜਾ (ਸਮਾਜ ਵੀਕਲੀ) : ਅੱਜ ਸਵੇਰੇ ਫਗਵਾੜਾ-ਨਵਾਂਸ਼ਹਿਰ ਦਰਮਿਆਨ ਜਾ ਰਹੀ ਹੈ ਟਰੇਨ ਹੇਠ ਨੌਜਵਾਨ ਦੇ ਆਉਣ ਕਾਰਨ ਉਸ ਦੀ ਮੌਤ ਹੋ ਗਈ, ਜਿਸ ਦੀ ਪਛਾਣ 17 ਸਾਲਾ ਦੇ ਅਨੀਸ਼ ਕੁਮਾਰ ਵਜੋਂ ਹੋਈ ਹੈ। ਨੌਜਵਾਨ ਨਵਾਂਸ਼ਹਿਰ ਰੇਲਵੇ ਲਾਈਨਾਂ ’ਤੇ ਮੋਬਾਈਲ ਸੁਣਦਾ ਜਾ ਰਿਹਾ ਸੀ ਤਾਂ ਮਗਰੋਂ ਟਰੇਨ ਆਉਣ ਕਾਰਨ ਉਸ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਕੁਝ ਸਮਰਥਕਾਂ ਨੇ ਇਸੇ ਦੌਰਾਨ ਡਿਊਟੀ ’ਤੇ ਤਾਇਨਾਤ ਡਾ. ਅਸ਼ੀਸ਼ ਜੇਤਲੀ ਦੀ ਕਥਿਤ ਤੌਰ ’ਤੇ ਕੁੱਟਮਾਰ ਕਰ ਦਿੱਤੀ। ਐੱਸਐੱਚਓ ਸਿਟੀ ਅਮਨ ਕੁਮਾਰ ਨੇ ਦੱਸਿਆ ਕਿ ਪਰਿਵਾਰ ਨਾਲ ਸਬੰਧਤ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਪਰ ਡਾਕਟਰਾਂ ਵੱਲੋਂ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly