ਮੋਗਾ: ਗ਼ਲਤ ਪਾਸੇ ਤੋਂ ਆ ਰਹੇ ਟਰਾਲੇ ਦੇ ਹੇਠ ਆਉਣ ਕਾਰਨ ਐਕਟਿਵਾ ਸਵਾਰ ਮਹਿਲਾ ਦੀ ਮੌਤ

ਨਿਹਾਲ ਸਿੰਘ ਵਾਲਾ/ਮੋਗਾ (ਸਮਾਜ ਵੀਕਲੀ) : ਮੋਗਾ ਦੇ ਗਾਂਧੀ ਰੋਡ ਨੇੜੇ ਫਲਾਈਓਵਰ ਪੁਲ ਹੇਠ ਟਰਾਲਾ ਘੋੜੇ ਥੱਲੇ ਆਉਣ ਨਾਲ ਐਕਟਿਵਾ ਸਵਾਰ ਮਹਿਲਾ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਮ੍ਰਿਤਕ ਊਸ਼ਾ ਰਾਣੀ ਐੱਸਡੀਐੱਮ ਦਫਤਰ ਮੋਗਾ ਵਿੱਚ ਸੁਪਰਡੈਂਟ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸਾ ਗਲਤ ਪਾਸੇ ਤੋਂ ਆ ਰਹੇ ਟਰਾਲੇ ਕਾਰਨ ਹੋਇਆ। ਉਹ ਟਰਾਲੇ ਦੇ ਟਾਇਰ ਹੇਠ ਆ ਗਈ ਅਤੇ ਮੌਕੇ ਤੇ ਹੀ ਦਮ ਤੋੜ ਗਈ। ਪੁਲੀਸ ਨੇ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਲੋਕਾਂ ਨੇ ਤੋਲ ਕੰਡੇ ਸ਼ਹਿਰ ਤੋਂ ਬਾਹਰ ਕੱਢਣ ਦੀ ਮੰਗ ਕੀਤੀ। ਮੰਡੀ ਕਾਰਨ ਝੋਨੇ ਦਾ ਤੋਲ ਕਰਵਾ ਕੇ ਆ ਰਹੇ ਟਰਾਲਾ ਘੋੜੇ ਨਾਲ ਹੀ ਇਹ ਹਾਦਸਾ ਵਾਪਰਿਆ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਈ ਹੈ। ਊਸ਼ਾ ਰਾਣੀ ਸੇਵਾਮੁਕਤ ਲੈਕਚਰਾਰ ਬਲਜੀਤ ਸਿੰਘ ਜੁਝਾਰ ਨਗਰ ਮੋਗਾ ਦੀ ਪਤਨੀ ਸਨ। ਅਧਿਆਪਕ ਲੈਕਚਰਾਰ ਤੇਜਿੰਦਰ ਜਸ਼ਨ, ਦਿਗਵਿਜੇ ਪਾਲ,ਜਗਤਾਰ ਸਿੰਘ ਸੇਦੋ ਅਤੇ ਹਰਜੰਟ ਸਿੰਘ ਬੌਡੇ ਨੇ ਪੀੜਤ ਪਰਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ’ਚ ਪਰਾਲੀ ਸਾੜਨ ਦੇ ਮਾਮਲੇ ਵਧਣ ਕਾਰਨ ਦਿੱਲੀ ਦੀ ਹਵਾ ‘ਬਹੁਤ ਖ਼ਰਾਬ’ ਹੋ ਗਈ
Next articleਫਗਵਾੜਾ: ਸਿਵਲ ਹਸਪਤਾਲ ’ਚ ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਨਾਰਾਜ਼ਗੀ ਪ੍ਰਗਟਾਈ, ਡਾਕਟਰ ਧਰਨੇ ’ਤੇ ਬੈਠੇ