(ਸਮਾਜ ਵੀਕਲੀ)
ਆਹ ਕੀ ਹੋਇਆ ਦੇਖਲੈ ਰੰਗ ਮੀਆਂ
ਉੱਚੀ ਮੱਤ ਨਾਹੀਂ ਸੋਚ ਤਾਂ ਤੰਗ ਮੀਆਂ
ਭੁੱਖੇ ਪ੍ਧਾਨਗੀ ਦੇ ਨੇ ਪ੍ਧਾਨ ਹੋਗੇ
ਪੱਗ ਲਾਂਵਦੇ ਕਰਨ ਨਾ ਸੰਗ ਮੀਆਂ
ਗੋਲਕ ਗੁਰੂ ਦੀ ਲੁੱਟਦੇ ਨੇ ਦੋਵੇਂ ਹੱਥੀਂ
ਕੀ ਕਰੀਏ ਇਨਸਾਫ਼ ਦੀ ਮੰਗ ਮੀਆਂ
ਭੁੱਖੇ ਭੇਖ਼ ਚ ਭੇੜੀਏ ਤਾਂ ਫਿਰਨ ਘੁੰਮਦੇ
ਲੱਗਿਆ ਮੱਤ ਨੂੰ ਫਿਰਦਾ ਜੰਗ ਮੀਆਂ
ਖਾਤਿਰ ਚੌਧਰ ਦੀ ਕੱਪੜੇ ਪਾੜਦੇ ਇਹ
ਜਿਵੇਂ ਲੜਦੇ ਨੇ ਬਾਂਦਰ ਨਿਸ਼ੰਗ ਮੀਆਂ
ਆਣ ਇੱਜ਼ਤਾਂ ਦੀ ਰਾਖੀ ਕਰਨਗੇ ਕੀ
ਜਿਹੜੇ ਸੋਚ ਤੋਂ ਹੁੰਦੇ ਨੇ ਮਲੰਗ ਮੀਆਂ
ਉਪਰੋਂ ਲਗਦੇ ਨੇ ਭੇਸ ਵਿੱਚ ਸਿੱਖ ਪੂਰੇ
ਇਨ੍ਹਾਂ ਹਰਕਤਾਂ ਤੋਂ ਲਗਦੇ ਨੰਗ ਮੀਆਂ
ਗੁਰੂ ਸਾਹਿਬ ਦਾ ਪ੍ਰਕਾਸ਼ ਸਾਹਮਣੇ ਐ
ਭੋਰਾ ਮੰਨਦੇ ਨਈਂ ਦੇਖਕੇ ਸੰਗ ਮੀਆਂ
ਸਿੱਖ ਕਿਰਦਾਰ ਵੇਖਿਆ ਨਈਂ ਵਿਕਦਾ
ਇਹ ਤਾਂ ਵੇਚਗੇ ਸ਼ਬਦ ਸਰਦਾਰ ਮੀਆਂ
ਏਸ ਨਾਲੋਂ ਅਸੀਂ ਧਰਮ ਤੋੰ ਐਈਂ ਚੰਗੇ
‘ਜੀਤ’ ਵੇਚਦੇ ਨਹੀਂਓ ਕਿਰਦਾਰ ਮੀਆਂ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜਿਲ੍ਹਾ ਸੰਗਰੂਰ
9877358044
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly