ਬਠਿੰਡਾ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰਾਜੈਕਟ ਨੂੰ ਲੈ ਕੇ ਕੀਤੀ ਜਾਣ ਵਾਲੀ ਜਾਂਚ ਅੱਜ ਦੂਜੇ ਦਿਨ ਵੀ ਅਧਿਆਪਕ ਸੰਘਰਸ਼ ਕਮੇਟੀ ਦੇ ਜਬਰਦਸਤ ਵਿਰੋਧ ਕਾਰਨ ਠੱਪ ਹੋ ਗਈ। ਓਧਰ ਸੰਘਰਸ਼ ਕਮੇਟੀ ਨੇ ਸੀ.ਐਮ.ਟੀ./ਬੀ.ਐਮ.ਟੀ. ਤੇ ਪ੍ਰੋਜੈਕਟ ਦਾ ਹਿੱਸਾ ਬਣੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਵਾਪਸ ਆਉਣ ਤੇ ਆਪਣੇ ਭਾਈਚਾਰੇ ਦਾ ਹਿੱਸਾ ਬਣਨ ਦੀ ਆਖਰੀ ਅਪੀਲ ਵੀ ਕਰ ਦਿੱਤੀ। ਜਾਣਕਾਰੀ ਮੁਤਾਬਿਕ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਸੈਕੰਡਰੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਦਰਜਨਾਂ ਹੋਰਨਾਂ ਪ੍ਰਿੰਸੀਪਲਾਂ ਅਤੇ ਪ੍ਰੋਜੈਕਟ ਦੇ ਸੀ.ਐਮ.ਟੀ / ਬੀ.ਐਮ.ਟੀਜ਼ ਦੇ ਮੈਂਬਰਾਂ ਨੇ ਟੈਸਟਿੰਗ ਦੀ ਅੰਤਿਮ ਜਾਂਚ ਲਈ ਜ਼ਿਲ੍ਹੇ ਦੇ ਅੱਧੀ ਦਰਜਨ ਸਕੂਲਾਂ ਵਿੱਚ ਦਸਤਕ ਦਿੱਤੀ ਪਰ ਅਧਿਕਾਰੀਆਂ ਦੀਆਂ ਇਹ ਟੀਮਾਂ ਜਿੱਥੇ ਜਿੱਥੇ ਵੀ ਪਹੁੰਚੀਆਂ ਅਧਿਆਪਕ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂਆਂ ਸਮੇਤ ਸਕੂਲ ਅਧਿਆਪਕਾਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਨੂੰ ਸਿਰਫ਼ ਬਾਈਕਾਟ ਦੀ ਵਿਜ਼ਿਟ ਪਾ ਕੇ ਬੇਰੰਗ ਪਰਤਣ ਲਈ ਮਜਬੂਰ ਹੋਣਾ ਪਿਆ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ ਤੱਗੜ ਨੇ ਕਿਹਾ ਕਿ ਬੱਚਿਆਂ ਦੇ ਪੇਪਰ ਚੱਲ ਰਹੇ ਹਨ ਅਤੇ ਅਧਿਆਪਕ ਡਿਊਟੀ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰ ਸਕਦਾ ਉਨ੍ਹਾਂ ਸਕੂਲਾਂ ਵਿੱਚੋਂ ਬੇਰੰਗ ਪਰਤਣ ਦੀ ਗੱਲ ਨੂੰ ਝੂਠ ਕਰਾਰ ਦਿੱਤਾ।
INDIA ਅਧਿਆਪਕਾਂ ਨੇ ਦੂਜੇ ਦਿਨ ਵੀ ਸਕੂਲਾਂ ’ਚ ਵੜਨ ਨਾ ਦਿੱਤੇ ‘ਪੜ੍ਹੋ ਪੰਜਾਬ’...