ਭਾਜਪਾ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ‘ਵਨ ਮੈਨ ਸ਼ੋਅ’ ਅਤੇ ‘ਟੂ ਮੈੱਨ ਆਰਮੀ’ ਦੇ ਨਿੱਜੀ ਤੌਰ ਉੱਤੇ ਖਿਲਾਫ਼ ਹਨ। ਉਨ੍ਹਾਂ ਕਿਹਾ,‘ਇੱਕ ਪਾਰਟੀ ਕਿਸੇ ਵਿਅਕਤੀ ਨਾਲੋਂ ਵੱਡੀ ਹੁੰਦੀ ਹੈ ਪਰ ਇੱਕ ਦੇਸ਼ ਪਾਰਟੀ ਨਾਲੋਂ ਵੱਡਾ ਹੁੰਦਾ ਹੈ।’ ਉਨ੍ਹਾਂ ਕਿਹਾ ਕਿ ਇਸ ਲਈ, ਮੈਂ ਜੋ ਵੀ ਕਿਹਾ ਅਤੇ ਕੀਤਾ, ਉਹ ਕੌਮੀ ਹਿੱਤ ਵਿਚ ਸੀ, ਨਿੱਜੀ ਹਿੱਤ ਲਈ ਬਿਲਕੁਲ ਵੀ ਨਹੀਂ। ਸ੍ਰੀ ਸਿਨਹਾ ਇੱਥੇ ਸੰਸਦ ਮੈਂਬਰ ਅਤੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਵੱਲੋਂ ਲਿਖੀ ਪੁਸਤਕ ‘ਦਿ ਪੈਰਾਡੌਕਸੀਕਲ ਪ੍ਰਾਈਮ ਮਿਨਿਸਟਰ, ਨਰਿੰਦਰ ਮੋਦੀ ਐਂਡ ਹਿਜ਼ ਇੰਡੀਆ’ ਦੇ ਰਿਲੀਜ਼ ਹੋਣ ਮੌਕੇ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਵਾਅਦਿਆਂ ਤੇ ਜੁਮਲਿਆਂ ਦੀ ਬਜਾਇ ਨੌਕਰੀਆਂ ਅਤੇ ਚੰਗੀਆਂ ਸਹੂਲਤਾਂ ਦੀ ਲੋੜ ਹੈ। ਉਨ੍ਹਾਂ ਕਿਹਾ,‘ਮੈਂ ਸਿਰਫ 15 ਲੱਖ ਰੁਪਏ ਬਾਰੇ ਗੱਲ ਨਹੀਂ ਕਰ ਰਿਹਾ। ਮੈਂ ਉਨ੍ਹਾਂ (ਮੋਦੀ) ਦੇ ਖਿਲਾਫ ਨਹੀਂ ਹਾਂ। ਮੈਂ ਨਿੱਜੀ ਤੌਰ ਉੱਤੇ ਵਨ ਮੈਨ ਸ਼ੋਅ ਤੇ ਟੂ ਮੈੱਨ ਆਰਮੀ ਦੇ ਖਿਲਾਫ਼ ਹਾਂ।