(ਸਮਾਜ ਵੀਕਲੀ)
ਆਪਾਂ ਲਾਹ ਵੇ ਬੇਲੀਆ।
ਨਹੀਂ ਕਰਨੀ ਕਿਸੇ ਦੀ
ਹੁਣ ਪਰਵਾਹ ਵੇ ਬੇਲੀਆ।
ਕਾਗਜ ਦੇ ਫੁੱਲਾਂ ਮਾਫਿਕ,
ਨਕਲੀ ਜੇਹੇ ਯਾਰ ਮੈਂ ਵੇਖੇ।
ਮਤਲਬ ਲਈ ਕਰਦੇ ਝੂੱਠੇ,
ਕੋਲ ਕਰਾਰ ਮੈਂ ਦੇਖੇ ।
ਹੁਣ ਖਾਣਾ ਨਹੀਂ ਆਪਾਂ ,
ਕਿਸੇ ਦਾ ਵਿਸਾਹ ਵੇ ਬੇਲੀਆ।
ਸੰਗ ਦਿੱਤੀ ਗੱਲੋਂ ਹੁਣ,
ਆਪਾਂ ਲਾਹ ਵੇ ਬੇਲੀਆ।
ਨਹੀਂ ਕਰਨੀ ਕਿਸੇ ਦੀ ,
ਹੁਣ ਪਰਵਾਹ ਵੇ ਬੇਲੀਆ।
ਕੋਹਿਨੂਰ ਵਾਂਗ ਸੱਜਦੇ ,
ਕੱਚ ਜੇਹੇ ਦੇਖੇ ਮੈਂ।
ਆਸਨਾਂ ਤੇ ਬੈਠੇ ਝੂਠੇ ,
ਰੁੱਲਦੇ ਸੱਚ ਜੇਹੇ ਦੇਖੇ ਮੈਂ।
ਬਦਲ ਲਏ ਆਪਣੇ ,
ਹੁਣ ਰਾਹ ਵੇ ਬੇਲੀਆ।
ਸੰਗ ਦਿੱਤੀ ਗੱਲੋਂ ਹੁਣ,
ਆਪਾਂ ਲਾਹ ਵੇ ਬੇਲੀਆ।
ਨਹੀਂ ਕਰਨੀ ਕਿਸੇ ਦੀ ,
ਹੁਣ ਪਰਵਾਹ ਵੇ ਬੇਲੀਆ।
ਮੰਨਿਆ ਬਈ ਭੋਲੇ ਹਾਂ,
ਪਰ ਫਰਜ਼ੀ ਇਨਸਾਨ ਨਹੀਂ,
ਪਰਖ ਨਹੀਂ ਪਾਇਆ ਤੈਨੂੰ,
ਬੰਦੇ ਹਾਂ ਭਗਵਾਨ ਨਹੀਂ ।
“ਮਜਬੂਰ” ਹੁਣ ਨਹੀਂ ਰਹੀ,
ਕਿਸੇ ਦੀ ਚਾਹ ਵੇ ਬੇਲੀਆ।
ਸੰਗ ਦਿੱਤੀ ਗੱਲੋਂ ਹੁਣ,
ਆਪਾਂ ਲਾਹ ਵੇ ਬੇਲੀਆ।
ਨਹੀਂ ਕਰਨੀ ਕਿਸੇ ਦੀ ,
ਹੁਣ ਪਰਵਾਹ ਵੇ ਬੇਲੀਆ।
ਜਸਵੰਤ ਸਿੰਘ ਮਜਬੂਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly