ਵਾਸ਼ਿੰਗਟਨ- ਪਤਾ ਚੱਲਿਆ ਹੈ ਕਿ ਅਮਰੀਕੀ ਕਾਂਗਰਸ ਵਿਚ ਦਾਖ਼ਲਾ ਪਾਉਣ ਵਾਲੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ 2020 ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਬਾਰੇ ਸੋਚ ਵਿਚਾਰ ਕਰ ਰਹੀ ਹੈ।
ਲੰਘੇ ਸ਼ੁੱਕਰਵਾਰ ਨੂੰ ਲਾਸ ਏਂਜਲਸ ਵਿਚ ਮੈਡਟ੍ਰਾਨਿਕ ਕਾਨਫਰੰਸ ਵਿਚ ਉੱਘੀ ਭਾਰਤੀ-ਅਮਰੀਕੀ ਡਾ. ਸੰਪਤ ਸ਼ਿਵਾਂਗੀ ਨੇ ਹਵਾਈ ਸੀਟ ਤੋਂ ਕਾਂਗਰਸ ਮੈਂਬਰ 37 ਸਾਲਾ ਗਬਾਰਡ ਬਾਰੇ ਕਿਹਾ ਕਿ ਉਹ 2020 ਵਿਚ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਬਣ ਸਕਦੇ ਹਨ। ਉਂਜ, ਡੈਮੋਕਰੈਟਿਕ ਪਾਰਟੀ ਦੀ ਮੈਂਬਰ ਬੀਬੀ ਗਬਾਰਡ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਇਸ ਗੱਲ ਦਾ ਨਾ ਖੰਡਨ ਕੀਤਾ ਤੇ ਨਾ ਹੀ ਇਸ ਦੀ ਪੁਸ਼ਟੀ ਕੀਤੀ ਕਿ ਕੀ ਉਹ ਰਾਸ਼ਟਰਪਤੀ ਦੀ ਚੋਣ ਲੜਨਗੇ। ਉਨ੍ਹਾਂ ਦੇ ਕਰੀਬੀ ਲੋਕਾਂ ਨੇ ਦੱਸਿਆ ਕਿ ਕ੍ਰਿਸਮਸ ਤੋਂ ਪਹਿਲਾਂ ਪਹਿਲਾਂ ਇਸ ਬਾਰੇ ਫ਼ੈਸਲਾ ਹੋ ਜਾਵੇਗਾ ਪਰ ਬਾਕਾਇਦਾ ਐਲਾਨ ਸ਼ਾਇਦ ਅਗਲੇ ਸਾਲ ਹੀ ਹੋਵੇ। ਉਂਜ, ਸੁਣਨ ਵਿਚ ਆਇਆ ਹੈ ਕਿ ਗਬਾਰਡ ਦੀ ਟੀਮ ਆਪਣੇ ਸੰਭਾਵੀ ਦਾਨੀਆਂ ਜਿਨਾਂ ਵਿਚ ਵੱਡੀ ਗਿਣਤੀ ਭਾਰਤੀ ਅਮਰੀਕੀ ਹਨ ਅਤੇ ਵਾਲੰਟੀਅਰਾਂ ਨਾਲ ਰਾਬਤਾ ਕਰ ਰਹੀ ਹੈ ਤਾਂ ਕਿ 2020 ਦੀ ਦਾਅਵੇਦਾਰੀ ਪੇਸ਼ ਕੀਤੀ ਜਾ ਸਕੇ।
World ਤੁਲਸੀ ਗਬਾਰਡ ਦੇ ਰਾਸ਼ਟਰਪਤੀ ਚੋਣ ਲੜਨ ਦੇ ਚਰਚੇ