ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਜ਼ਿੰਦਗੀ ਵਿੱਚ ਮੁਸ਼ਕਲਾਂ ਦੀਆਂ ਧੱਜੀਆਂ ਉਡਾਉਣ ਦਾ ਜਿਗਰਾ ਉਹੀ ਇਨਸਾਨ ਕਰਦੇ ਹਨ ਜਿਨ੍ਹਾਂ ਦੀ ਸੋਚ ਕਠਿਨ ਤੋਂ ਕਠਿਨ ਔਖਿਆਈ ਨੂੰ ਵੀ ਮਾਤ ਪਾਉਣ ਦੀ ਹੋਵੇ ਅਜਿਹੇ ਮਿਹਨਤੀ ਤੇ ਦ੍ਰਿੜ੍ਹ ਇਰਾਦੇ ਵਾਲੇ ਕੁੱਝ ਕੁ ਹੀ ਇਨਸਾਨ ਹੁੰਦੇ ਹਨ, ਜੋ ਆਪਣੇ ਦਮ ਤੇ ਆਪਣੀ ਮਿਹਨਤ ਆਪਣੇ ਦ੍ਰਿੜ ਇਰਾਦਿਆਂ ਨਾਲ ਇਕ ਵੱਖਰਾ ਮੁਕਾਮ ਹਾਸਲ ਕਰਦੇ ਹਨ। ਗੋਰੇ ਢੇਸੀ ਵਰਗੇ ਚੰਗੇ ਇਨਸਾਨ ਹੀ ਜੀਵਨ ਸ਼ੈਲੀ ਨੂੰ ਤਰੱਕੀਆਂ ਨਾਲ ਖ਼ੁਦ ਦਸਤਕ ਦਿੰਦੇ ਹਨ ਕਲਾਕਾਰੀ ਦੇ ਖੇਤਰ ਚ ਆਪਣੀ ਗੀਤਕਾਰੀ ਅਤੇ ਸੰਗੀਤਕ ਪੱਤਰਕਾਰੀ ਦੀ ਬਦੌਲਤ ਪੂਰੇ ਸੰਗੀਤ ਜਗਤ ਵਿੱਚ ਚੰਗਾ ਨਾਮ ਕਮਾਉਣ ਵਾਲਾ ਜਿਲਾ ਜਲੰਧਰ ਵਿੱਚ ਪੈਦੇ ਪਿੰਡ ਤੇ ਡਾਕ ਢੇਸੀਆਂ ਕਾਹਨਾਂ ਦੇ ਪਿਤਾ ਸ੍ਰੀ ਸੱਤ ਪਾਲ ਮਿਸਤਰੀ ਮਾਤਾ ਸੀ੍ਮਤੀ ਪਿਆਰੀ ਦੇ ਪੁੱਤਰ ਸਰਬਜੀਤ ਕੁਮਾਰ ਉਰਫ਼ ਗੋਰਾ ਢੇਸੀ ਦੇ ਲਿਖੇ ਅਨੇਕਾਂ ਹੀ ਗੀਤ ਸੁਪਰ ਹਿੱਟ ਹੋਏ ਜਿਵੇ ਕਿ ਗੀਤ ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀਂ ਸੀ ਆਉਂਦਾ ਗਾਇਕ ਸੁਰਿੰਦਰ ਮਕਸੂਦਪੁਰੀ, ਮੈਨੂੰ ਤੇਰਾ ਚੇਤਾ ਆ ਜਾਦਾ ਗਾਇਕ ਦਿਲਦਾਰ ਖਾਨ, ਹੁਣ ਕੀ ਕਰਾ ਯਾਰਾ ਜੀਣਾ ਬੜਾ ਔਖਾ ਹੋ ਗਿਆ,ਗਾਇਕ ਰਮੇਸ਼ ਚੌਹਾਨ, ਗੱਲ-ਗੱਲ ਤੇ ਰੁਵਾਉਂਦਾ ਦੱਸ ਪਿਆਰ ਕੀ ਏ ਤੇਰਾ ਗਾਇਕਾ ਰਾਣੀ ਅਰਮਾਨ, ਅਸੀਂ ਐਨੇ ਮਾੜੇ ਹੋ ਗਏ ਸਾਨੂੰ ਮਾਰਨੇ ਤੇ ਆ ਗਈ ਗਾਇਕ ਨਰਿੰਦਰ ਜੀਤ, ਐਵੇ ਦਿਲ ਨਾ ਦੁੱਖਾਈਏ ਕਦੇ ਕਿਸੇ ਵੀ ਫਕੀਰ ਦਾ ਗਾਇਕ ਦਿਲਦਾਰ ਖਾਨ, ਤੂੰ ਜਿੱਤ ਕੇ ਵੀ ਰੋਣਾ ਅਤੇ ਆਜਾ ਸਾਡੇ ਨਾਲ ਨੱਚ ਕੇ ਵਿਖਾ ਸੋਹਣੀਏ ਗਾਇਕ ਰਜ਼ਾ ਹੁਸੈਨ, ਆ ਗਿਆ ਪੰਜਾਬ, ਜੁਝਾਰ ਸੈਹਬੀ, ਨਜਾਰਾ ਗਾਇਕ ਬੌਬੀ ਸਰਵਰ, ਇਸ ਤੋਂ ਇਲਾਵਾ ਗਾਇਕ ਪੱਮਾ ਪਾਰਲ, ਬਿੰਦਾ ਮੁਠੱਡਾ, ਵਿਲੀਅਮ ਸਰੋਆ, ਗਾਇਕ ਪ੍ਰੀਤ ਗੁਰਾਇਆ, ਗਾਇਕ ਸੁਰਿੰਦਰ ਸਮਰਾ, ਗਾਇਕਾ ਸਰਬਜੀਤ ਮੱਟੂ, ਗਾਇਕ ਰਮੇਸ਼ ਚੌਹਾਨ, ਸੋਨੀ ਸਰੋਆ, ਹਰਮੇਸ ਗਹੌਰੀਆ, ਸੁਰਜੀਤ ਸਾਗਰ, ਹਰਜਿੰਦਰ ਵਿਰਦੀ ਆਦਿ ਹੋਰ ਵੀ ਬਹੁਤ ਸਾਰੇ ਗਾਇਕਾ ਦੀ ਅਵਾਜ ਵਿੱਚ ਗੀਤ ਰਿਲੀਜ ਹੋਏ, ਜਿਸ ਦੀ ਬਦੌਲਤ ਪੰਜਾਬ ਦੇ ਬਹੁਤ ਸੱਭਿਆਚਾਰ ਕਲੱਬਾਂ ਤੇ ਧਾਰਮਿਕ ਸੰਸਥਾਵਾਂ ਵਲੋਂ ਗੀਤਕਾਰ ਗੋਰਾ ਢੇਸੀ ਨੂੰ ਬਹੁਤ ਵਾਰ ਸਨਮਾਨ ਮਿਲ ਚੁੱਕੇ ਹਨ। ਇਸ ਤੋ ਇਲਾਵਾ ਗੀਤਕਾਰ ਗੋਰਾ ਢੇਸੀ ਦੇ ਲਿਖੇ ਗੀਤ ਸੁੱਪਰ ਸਟਾਰ ਗਾਇਕ ਸੁਖਵਿੰਦਰ ਪੰਛੀ, ਗੁਰਬਖ਼ਸ਼ ਸੌਕੀ, ਬਲਜਿੰਦਰ ਬੈਂਸ, ਦੀਪਕ ਹੰਸ , ਗਾਇਕਾ ਸਰਬਜੀਤ ਮੱਟੂ, ਪਰਮਜੀਤ ਧੰਜਲ, ਪੱਲਵੀ ਮੋਗਾ, ਗਾਇਕ ਸੋਨੀ ਸਰੋਆ, ਗੁਰਵਿੰਦਰ ਬੱਲੋਵਾਲ, ਜੌਨੀ ਰੱਤੂ, ਹਰਮੇਸ਼ ਰਸੀਲਾ, ਪਰਮਿੰਦਰ ਮਾਣਕੀ, ਬਲਜੀਤ ਸਮਰਾ, ਆਦਿ ਹੋਰ ਵੀ ਬਹੁਤ ਸਾਰੇ ਨਾਮਵਰ ਤੇ ਨਵੇਂ ਗਾਇਕਾ ਦੀ ਆਵਾਜ਼ ਵਿੱਚ ਗੀਤ ਰਿਲੀਜ਼ ਹੋ ਰਹੇ ਨੇ। ਮੇਰੀ ਇਹ ਦਿਲੀ ਦੁਆ ਹੈ ਕਿ ਗੀਤਕਾਰ ਗੋਰਾ ਢੇਸੀ ਹਮੇਸ਼ਾ ਬੁਲੰਦੀਆਂ ਨੂੰ ਛੂਹਵੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly