ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਜਿਥੇ ਪੰਜਾਬ ਦੇ ਬੱਚੇ ਪੰਜਾਬ ਵਿਚ ਅਤੇ ਵਿਦੇਸ਼ਾਂ ਵਿਚ ਵੀ ਜਾ ਕੇ ਆਪਣੇ ਦੇਸ਼ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਦੇ ਹਨ। ਉਸੇ ਤਰਾਂ ਜਿਲ੍ਹਾ ਕਪੂਰਥਲਾ ਦੇ ਪ੍ਰਵੇਜ ਨਗਰ ਪਿੰਡ ਦਾ ਵਸਨੀਕ ਰਣਜੀਤ ਸਿੰਘ ਅਮ੍ਰਿਤਧਾਰੀ ਸਿੱਖ ਨੌਜਵਾਨ ਨੇ ਲੰਡਨ ਡੀ ਮੌਟਫੋਰਟ ਯੂਨੀਵਰਸਿਟੀ ਲੇੈਸਟਰ ਤੋਂ ਮਾਸਟਰ ਡਿਗਰੀ ਹਾਸਲ ਕਰ ਕੇ ਰਣਜੀਤ ਸਿੰਘ ਨੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈਂ। ਦੱਸਣਯੋਗ ਹੈਂ ਕਿ ਰਣਜੀਤ ਸਿੰਘ ਲੰਡਨ ਵਿਚ ਪੜਾਈ ਦੇ ਨਾਲ-ਨਾਲ ਗੁਰੂਦੁਆਰਾ ਗੁਰੂ ਨਾਨਕ ਨਨੀਟਨ ਵਿਖ਼ੇ ਗ੍ਰੰਥੀ ਅਤੇ ਕੀਰਤਨੀਏ ਦੀਂ ਸੇਵਾ ਵੀ ਨਿਭਾਉਂਦਾ ਹੈ।
ਰਣਜੀਤ ਸਿੰਘ ਲੰਡਨ ਜਾਣ ਤੋਂ ਪਹਿਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਗਰੈਜੂਏਸ਼ਨ ਕੀਤੀ ਅਤੇ ਨਾਲ-ਨਾਲ ਕੀਰਤਨ ਦੀਂ ਵੀ ਸੇਵਾ ਕਰ ਰਹੇ ਸਨ ।vcਅੱਜ ਜਦੋਂ ਰਣਜੀਤ ਸਿੰਘ ਨਾਲ ਫੋਨ ਤੇ ਸਾਡੇ ਪੱਤਰਕਾਰ ਨਾਲ ਗੱਲਬਾਤ ਕੀਤੀ ਤਾਂ ਓਹਨਾ ਦੱਸਿਆ ਕਿ ਮੇਰਾ ਇਕ ਸੁਪਨਾ ਹੈ ਕਿ ਮੈਂ ਇਕ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਅਤੇ ਮੈਂ ਇੰਡੀਆ ਵਿਚ ਵੀ ਕਥਾ-ਕੀਰਤਨ ਕਰਦਾ ਸੀ ਅਤੇ ਮੈਂ ਚਾਹੁੰਦਾ ਹੈ ਕਿ ਲੰਡਨ ਵਿਚ ਵੀ ਸਿੱਖੀ ਦਾ ਪ੍ਰਚਾਰ ਅਤੇ ਕਥਾ-ਕੀਰਤਨ ਕਰਦਾ ਰਹਾਂ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly