ਜਿਲ੍ਹਾ ਖੇਡ ਮੇਲਾ ਸੰਪਨ , ਜੇਤੂ ਲੜਕੀਆਂ ਨੂੰ ਮਹਿਲਾਂ ਜਿਲ੍ਹਾ ਵਿੰਗ ਦੀਂ ਪ੍ਰਧਾਨ ਬਲਵਿੰਦਰ ਕੌਰ ਨੇ ਕੀਤਾ ਸਨਮਾਨਿਤ

ਚਾਂਦਨੀ ਤਿਵਾੜੀ ਨੇ 200 ਮੀਟਰ ਅਤੇ 600 ਮੀਟਰ ਦੌੜ ਮੁਕਾਬਲੇ ‘ਚ ਪਹਿਲਾ ਸਥਾਨ ਕੀਤਾ ਹਾਸਲ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਪੰਜਾਬ ਸਰਕਾਰ ਦੁਵਾਰਾ ਬੱਚਿਆਂ ਨੂੰ ਖੇਡਾਂ ਵਿਚ ਉਤਸ਼ਾਹਿਤ ਕਰਨ ਲਈ ਖੇਡ ਮੇਲਾ ਪੰਜਾਬ ਤਹਿਤ ਬੱਚਿਆਂ ਨੂੰ ਖੇਡਣ ਲਈ ਇਕ ਨਵਾਂ ਮੌਕਾ ਮਿਲਿਆ ਹੈ ਅਤੇ ਬੱਚਿਆਂ ਵਿਚ ਵੀ ਭਾਰੀ ਉਤਸ਼ਾਹ ਹੈ ਜਿਸ ਨਾਲ ਪੰਜਾਬ ਸਰਕਾਰ ਬੱਚਿਆਂ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਬੱਚਿਆਂ ਨੂੰ ਧਿਆਨ ਦੇਣ ਲਈ ਪ੍ਰੇਰਤ ਕਰ ਰਹੇ ਹਨ

ਇਸੇ ਤਰਾਂ ਅੱਜ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋਏ ਲੜਕੀਆਂ ਦੇ ਜ਼ਿਲ੍ਹਾ ਪੱਧਰ ਐਥਲੈਟਿਕਸ ਮੁਕਾਬਲਿਆਂ ਵਿੱਚ ਪਹਿਲੀਆਂ ਪੁਜ਼ੀਸ਼ਨਾਂ ‘ਤੇ ਰਹੀਆਂ ਲੜਕੀਆਂ ਨੂੰ 1000-1000 ਰੁਪਏ ਨਕਦ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਮਹਿਲਾਂ ਵਿੰਗ ਬਲਵਿੰਦਰ ਕੌਰ ਵੱਲੋਂ ਐਥਲੈਟਿਕਸ ਕੋਚ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੀ ਟੀਮ ਨੂੰ ਵਧੀਆ ਢੰਗ ਨਾਲ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਨ ਲਈ ਮੁਬਾਰਕਬਾਦ ਵੀ ਦਿੱਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਮੈਡਮ ਬਲਜੀਤ ਕੌਰ ਅਤੇ ਮੈਡਮ ਮਮਤਾ ਵੀ ਲੜਕੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਹਾਜ਼ਰ ਰਹੇ। ਜਿਸ ਵਿਚ

ਅੰਡਰ-17 ਗਰੁੱਪ ‘ਚ ਪੁਨੀਤ ਕੌਰ 100 ਮੀਟਰ ਦੌੜ ਮੁਕਾਬਲੇ ‘ਚ ਪਹਿਲਾ ਸਥਾਨ, ਨੰਦਿਨੀ ਤਿਵਾੜੀ 200 ਮੀਟਰ ਅਤੇ 400 ਮੀਟਰ ਦੌੜ ਮੁਕਾਬਲੇ ‘ਚ ਪਹਿਲਾਂ ਸਥਾਨ, ਅੰਡਰ-14 ਗਰੁੱਪ ‘ਚ ਕਿਰਨਦੀਪ ਕੌਰ 100 ਮੀਟਰ ਦੌੜ ਮੁਕਾਬਲੇ ‘ਚ ਪਹਿਲਾ ਸਥਾਨ, ਚਾਂਦਨੀ ਤਿਵਾੜੀ 200 ਮੀਟਰ ਅਤੇ 600 ਮੀਟਰ ਦੌੜ ਮੁਕਾਬਲੇ ‘ਚ ਪਹਿਲਾ ਸਥਾਨ ਅਤੇ ਇਹਨਾਂ ਲੜਕੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ

ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀਂ ਜਿਲ੍ਹਾ ਮਹਿਲਾਂ ਵਿੰਗ ਦੀਂ ਪ੍ਰਧਾਨ ਬਲਵਿੰਦਰ ਕੌਰ ਨੇ ਕਿਹਾ ਕੀਂ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਦੇ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਸਰਕਾਰੀ ਸਕੂਲਾਂ ਖੇਡ ਮੇਲਾ ਪੰਜਾਬ 2022 ਤਹਿਤ ਜੋ ਮੁਹਿੰਮ ਚਾਲੂ ਕੀਤੀ ਹੈ ਪੰਜਾਬ ਸਰਕਾਰ ਦਾ ਇਕ ਸ਼ਲਾਗਾਯੋਗ ਕਫ਼ਮ ਹੈ ਅਤੇ ਜਿਸ ਨਾਲ ਬੱਚੇ ਵੀ ਬੜੇ ਉਤਸ਼ਾਹ ਨਾਲ ਖੇਡ ਰਹੇ ਹਨ ਅਤੇ ਖੇਡਾਂ ਵਿਚ ਮੱਲਾ ਮਾਰ ਰਹੇ ਹਨ ਇਸ ਮੌਕੇ ਤੇ ਮੈਡਮ ਬਲਵਿੰਦਰ ਕੌਰ ਨੇ ਜੇਤੂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਅਤੇ ਸਕੂਲਾਂ ਦੇ ਟੀਚਰਾ ਨੂੰ ਵਧਾਈ ਵੀ ਦਿਤੀ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਘਰਸ਼ ਨੂੰ ਤੇਜ਼ ਕਰਨ ਲਈ ਡੀ.ਟੀ.ਐਫ ਦੀ ਹੰਗਾਮੀ ਮੀਟਿੰਗ ਹੋਈ
Next articleਅੰਮ੍ਰਿਤਧਾਰੀ ਗੁਰਸਿੱਖ ਰਣਜੀਤ ਸਿੰਘ ਨੇ ਇੰਗਲੈਂਡ ਵਿਚ ਮਾਸਟਰ ਡਿਗਰੀ ਪ੍ਰਾਪਤ ਕਰ ਪੰਜਾਬ ਦਾ ਨਾਮ ਕੀਤਾ ਰੋਸ਼ਨ