(ਸਮਾਜ ਵੀਕਲੀ)
ਮੁਕਾਬਲਾ ਦੂਜਿਆਂ ਦੇ ਨਾਲ ਨਹੀਂ,
ਮੁਕਾਬਲਾ ਤਾਂ ਖ਼ੁਦ ਨਾਲ ਹੁੰਦਾ ਹੈ।
ਪਲ ਪਲ ਦੇ ਨਾਲ ਮੁਕਾਬਲਾ,
ਸਾਹ ਸਾਹ ਦੇ ਨਾਲ ਮੁਕਾਬਲਾ।
ਆਪਣੇ ਹੀ ਅੰਦਰ ਸੁਲਗਦੀ
ਅੱਗ ਦੇ ਨਾਲ ਮੁਕਾਬਲਾ,
ਪ੍ਰੇਮ ਦੀ ਚਾਹਤ ਤੇ
ਤੜਪ ਦੇ ਨਾਲ ਮੁਕਾਬਲਾ।
“ਤੂੰ ਕਿੰਨੀ ਸੋਹਣੀ ਏ”
ਇਹ ਕਹਿੰਦਾ ਜਦ ਸ਼ੀਸ਼ਾ
ਤਾਂ ਸ਼ੀਸ਼ੇ ਦੇ ਨਾਲ ਮੁਕਾਬਲਾ।
ਆਪਣੀਆਂ ਹੀ ਅੱਖਾਂ
ਵਿੱਚ ਤੱਕਦੀ ਹਾਂ
ਜੋ ਰਹਿੰਦਾ ਹੈ ਬਾਕੀ
ਉਸ ਬਾਕੀ ਦੇ ਨਾਲ ਮੁਕਾਬਲਾ।
ਨਿੱਤ ਕਰਦੀ ਹਾਂ ਮੈਂ
ਕਿਸੇ ਬਾਗੀ ਹੋਏ
ਚਾਅ ਦੇ ਨਾਲ ਮੁਕਾਬਲਾ।
ਹਾਂ, ਕਰਦੀ ਹਾਂ ਮੈਂ
ਜ਼ਮਾਨੇ ਦੀ ਅੱਖ
ਦੇ ਨਾਲ ਮੁਕਾਬਲਾ।
ਪਰ ਕਰਨਾ ਪੈਂਦਾ ਹੈ
ਪਹਿਲਾਂ ਮੈਨੂੰ
ਖ਼ੁਦ ਦੇ ਨਾਲ ਮੁਕਾਬਲਾ।
ਅੰਜੂ ਸਾਨਿਆਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly