‘ਸਿੱਖਸ ਫਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਦਾ ਟਵਿੱਟਰ ਖਾਤਾ ਜਾਮ

ਮਾਈਕਰੋਬਲੌਗਿੰਗ ਸਾਈਟ ਟਵਿੱਟਰ ਨੇ ਅੱਜ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦਾ ਅਕਾਊਂਟ ਜਾਮ ਕਰ ਦਿੱਤਾ। ਐਸਐਫਜੇ ਉਹੀ ਸੰਸਥਾ ਹੈ, ਜਿਸ ਵੱਲੋਂ ਸਾਲ 2020 ਵਿੱਚ ਸਿੱਖ ਰੈਫਰੰਡਮ ਦੀ ਮੰਗ ਕੀਤੀ ਜਾ ਰਹੀ ਹੈ। ਪੰਨੂ ਨੇ ਲੰਘੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜੀਤ ਸਿੰਘ ਜੀਕੇ ਨੂੰ ਕਿਹਾ ਸੀ ਕਿ ਜਾਂ ਤਾਂ ਉਹ ਰੈਫ਼ਰੰਡਮ ਦੀ ਹਮਾਇਤ ਕਰਨ ਜਾਂ ਫ਼ਿਰ ਉਨ੍ਹਾਂ ਨੂੰ ਅਮਰੀਕਾ, ਯੂਰੋਪ ਤੇ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਿਛਲੇ ਦਿਨੀਂ ਅਮਰੀਕਾ ਗਏ ਜੀਕੇ ਉੱਤੇ ਖਾਲਿਸਤਾਨ ਪੱਖੀਆਂ ਵੱਲੋਂ ਦੋ ਵਾਰ ਹਮਲਾ ਕੀਤਾ ਗਿਆ ਸੀ। ਐਤਵਾਰ ਨੂੰ ਦਿੱਲੀ ਪਰਤੇ ਸ੍ਰੀ ਜੀਕੇ ਨੇ ਐਸਐਫਜੇ ਵੱਲੋਂ ਦਿੱਤੀ ਧਮਕੀ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਸੰਵਿਧਾਨ ਦੀ ਜ਼ੱਦ ਵਿੱਚ ਰਹਿ ਕੇ ਸਿੱਖਾਂ ਦੇ ਹੱਕਾਂ ਨਾਲ ਖੜ੍ਹਨਗੇ। ਉਧਰ ਐਸਐਫਜੇ ਨੇ ਕਿਹਾ ਕਿ ਪੰਨੂ ਦਾ ਟਵਿਟਰ ਅਕਾਊਂਟ ਬਲਾਕ ਕਰਨ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ।

Previous article‘ਆਪ’ ਵੱਲੋਂ ਪੰਜਾਬ ’ਚ ਕਾਂਗਰਸ ਨਾਲ ਗੱਠਜੋੜ ਦੇ ਆਸਾਰ ਮੱਧਮ
Next articleਸੁਖਬੀਰ ਦੀ ਫੇਰੀ ਮੌਕੇ ਪੰਥਕ ਧਿਰਾਂ ਅਤੇ ਅਕਾਲੀ ਵਰਕਰਾਂ ’ਚ ਟਕਰਾਅ