(ਸਮਾਜ ਵੀਕਲੀ)
ਪਿਆਰ ਮਨੁੱਖ ਨੂੰ,
ਸਿਖਾ ਦਿੰਦਾ ਹੈ ਜਿਉਣਾਂ।
ਆਪਣੇ ਰਿਸ਼ਤਿਆਂ ਨੂੰ ਰੱਖਦਾ ਏ,
ਆਪਣੀ ਹਿਰਾਸਤ ਵਿੱਚ।
ਹਰ ਰਿਸ਼ਤਾ ਪਿਆਰ ਦੇ ਅੰਦਰ,
ਰਹਿੰਦਾ ਹੈ ਮਹਿਫੂਜ਼।
ਸਿਖਾਉਂਦਾ ਹੈ ਇਹ ਜਾਂਚ,
ਅਚਾਨਕ ਆਈਆਂ ਤਬਦੀਲੀਆਂ,
ਨਾਲ ਜੂਝਣੇ ਦੀ,
ਜੋ ਹੁੰਦੀਆਂ ਨੇ ਕਈ ਵਾਰੀ
ਬਹੁਤ ਹੀ ਅਸਿਹ।
ਪਿਆਰਾਂ ਦੇ ਸਿਰ ਤੇ ਹੀ ਹਰ ਮਨੁੱਖ,
ਮੁੜ ਆਉਂਦਾ ਹੈ ਆਪਣੇ,
ਪਹਿਲੇ ਹਾਲਾਤਾਂ ਵਿੱਚ।
ਪਿਆਰ ਦੇ ਸਿਰ ਤੇ ਬੰਦਾ,
ਕਈ ਵਾਰੀ ਹੋ ਜਾਂਦਾਂ ਹੈ,
ਚਿੰਤਾ-ਰਹਿਤ।
ਵਗਣ ਲੱਗਦਾ ਹੈ ਮੁੜ,
ਸ਼ਾਤ ਵਗਦੇ ਪਾਣੀ ਦੀ ਤਰ੍ਹਾਂ।
ਜਸਵੰਤ ਕੌਰ ਬੈਂਸ
ਲੈਸਟਰ
ਯੂ ਕੇ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly