ਨਵੀਂ ਦਿੱਲੀ (ਸਮਾਜ ਵੀਕਲੀ): ਸਰਕਾਰ ਨੇ ਅੱਜ ਰਾਜ ਸਭਾ ਵਿੱਚ ਦੱਸਿਆ ਕਿ ਧਾਰਾ 370 ਹਟਾਏ ਜਾਣ ਮਗਰੋਂ ਕਸ਼ਮੀਰ ਵਿੱਚ ਘੱਟੋ-ਘੱਟ 96 ਨਾਗਰਿਕ ਮਾਰੇ ਗਏ ਹਨ, ਜਦਕਿ ਸੁਰੱਖਿਆ ਬਲਾਂ ਵੱਲੋਂ 370 ਦਹਿਸ਼ਤਗਰਦਾਂ ਨੂੰ ਹਲਾਕ ਕੀਤਾ ਗਿਆ ਹੈ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲਿਖਤੀ ਜਵਾਬ ਵਿੱਚ ਇਹ ਵੀ ਦੱਸਿਆ ਕਿ 5 ਅਗਸਤ 2019 ਨੂੰ ਧਾਰਾ 370 ਰੱਦ ਕੀਤੇ ਜਾਣ ਮਗਰੋਂ ‘‘ਕਿਸੇ ਵੀ ਕਸ਼ਮੀਰੀ ਪੰਡਿਤ/ਹਿੰਦੂ ਨੇ ਘਾਟੀ ਵਿੱਚੋਂ ਹਿਜ਼ਰਤ ਨਹੀਂ ਕੀਤੀ। ਹਾਲਾਂਕਿ ਹੁਣੇ ਜਿਹੇ ਕਸ਼ਮੀਰ ਵਿੱਚ ਰਹਿ ਰਹੇ ਕੁੱਝ ਕਸ਼ਮੀਰੀ ਪੰਡਿਤ ਪਰਿਵਾਰ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ, ਜੰਮੂ ਇਲਾਕੇ ਵਿੱਚ ਗਏ ਹਨ।’’
ਮੰਤਰੀ ਨੇ ਦੱਸਿਆ, ‘‘ਇਹ ਪਰਿਵਾਰ ਸਰਕਾਰੀ ਮੁਲਾਜ਼ਮਾਂ ਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਅਧਿਕਾਰਤ ਤੌਰ ’ਤੇ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਹੋਣ ਕਾਰਨ ਜੰਮੂ ਗਏ ਹਨ।’’ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸ੍ਰੀ ਰਾਏ ਨੇ ਕਿਹਾ ਕਿ ਧਾਰਾ 370 ਹਟਾਏ ਜਾਣ ਮਗਰੋਂ ਕਸ਼ਮੀਰ ਵਿੱਚ ਲੰਘੇ ਨਵੰਬਰ ਮਹੀਨੇ ਤੱਕ ਘੱਟੋ-ਘੱਟ 96 ਨਾਗਰਿਕ, ਸੁਰੱਖਿਆ ਬਲਾਂ ਦੇ 81 ਜਵਾਨ ਜਦਕਿ 366 ਦਹਿਸ਼ਤਗਰਦ ਮਾਰੇ ਗਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly