86 ਕਿਲੋਗ੍ਰਾਮ ‘ਚ ਦੀਪਕ ਬਣੇ ਨੰਬਰ ਇਕ ਭਲਵਾਨ

ਨਵੀਂ ਦਿੱਲੀ – ਵਿਸ਼ਵ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜੇਤੂ ਦੀਪਕ ਪੂਨੀਆ ਰੈਂਕਿੰਗ ਵਿਚ ਛਾਲ ਲਾ ਕੇ 86 ਕਿਲੋਗ੍ਰਾਮ ਭਾਰ ਵਰਗ ਵਿਚ ਦੁਨੀਆ ਦੇ ਨੰਬਰ ਇਕ ਭਲਵਾਨ ਬਣ ਗਏ ਹਨ। ਹਾਲਾਂਕਿ ਕੁਸ਼ਤੀ ਦੇ ਅੰਤਰਰਾਸ਼ਟਰੀ ਸੰਘ (ਯੂਡਬਲਯੂਡਬਲਯੂ) ਦੀ ਤਾਜ਼ਾ ਰੈਂਕਿੰਗ ਵਿਚ ਬਜਰੰਗ ਪੂਨੀਆ ਨੂੰ 65 ਕਿਲੋਗ੍ਰਾਮ ਵਰਗ ਵਿਚ ਆਪਣਾ ਚੋਟੀ ਦਾ ਸਥਾਨ ਗੁਆਉਣਾ ਪਿਆ ਹੈ। ਆਪਣੀ ਪਹਿਲੀ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੇ ਦੀਪਕ ਨੂੰ ਗਿੱਟੇ ਦੀ ਸੱਟ ਕਾਰਨ ਈਰਾਨ ਦੇ ਦਿੱਗਜ ਹਸਨ ਯਾਜਦਾਨੀ ਖ਼ਿਲਾਫ਼ ਫਾਈਨਲ ਮੁਕਾਬਲੇ ਤੋਂ ਲਾਂਭੇ ਹੋਣ ਲਈ ਮਜਬੂਰ ਹੋਣਾ ਪਿਆ ਸੀ ਜਿਸ ਨਾਲ ਉਨ੍ਹਾਂ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ ਸੀ।
20 ਸਾਲ ਦੇ ਦੀਪਕ ਦੇ ਹੁਣ 82 ਅੰਕ ਹਨ ਜੋ ਵਿਸ਼ਵ ਚੈਂਪੀਅਨ ਯਾਜਦਾਨੀ ਤੋਂ ਚਾਰ ਜ਼ਿਆਦਾ ਹਨ। ਇਸ ਸਾਲ ਦੀਪਕ ਨੇ ਯਾਸਰ ਦੋਗੂ ‘ਚ ਸਿਲਵਰ ਤੇ ਏਸ਼ੀਅਨ ਚੈਂਪੀਅਨਸ਼ਿਪ ਅਤੇ ਸੱਸਾਰੀ ਟੂਰਨਾਮੈਂਟ ਵਿਚ ਕਾਂਸੇ ਦੇ ਮੈਡਲ ਵੀ ਜਿੱਤੇ ਸਨ। ਉਨ੍ਹਾਂ ਨੂੰ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ ਹਾਲਾਂਕਿ ਵਿਸ਼ਵ ਚੈਂਪੀਅਨਸ਼ਿਪ ਵਿਚ ਨੰਬਰ ਇਕ ਭਲਵਾਨ ਵਜੋਂ ਖੇਡਣ ਵਾਲੇ ਬਜਰੰਗ ਨੂੰ ਕਾਂਸੇ ਦੇ ਮੈਡਲ ਨਾਲ ਸਬਰ ਕਰਨਾ ਪਿਆ ਸੀ ਜਿਸ ਕਾਰਨ ਹੁਣ ਰੈਂਕਿੰਗ ਵਿਚ ਦੂਜੇ ਸਥਾਨ ‘ਤੇ ਆ ਗਏ ਹਨ। 25 ਸਾਲਾ ਬਜਰੰਗ ਦੇ ਹੁਣ 63 ਅੰਕ ਹਨ ਜਦਕਿ ਨੂਰ ਸੁਲਤਾਨ ਵਿਚ ਗੋਲਡ ਜਿੱਤਣ ਵਾਲੇ ਰੂਸ ਦੇ ਗਦਜੀਮੁਰਾਦ ਰਾਸ਼ੀਦੋਵ 65 ਕਿਲੋਗ੍ਰਾਮ ਭਾਰ ਵਰਗ ਵਿਚ ਨੰਬਰ ਇਕ ਭਲਵਾਨ ਹਨ। 57 ਕਿਲੋਗ੍ਰਾਮ ਭਾਰ ਵਰਗ ਵਿਚ ਵਿਸ਼ਵ ਚੈਂਪੀਅਨ ਦੇ ਕਾਂਸੇ ਦਾ ਮੈਡਲ ਜੇਤੂ ਰਵੀ ਦਹੀਆ ਨੇ ਚੋਟੀ ਦੇ ਪੰਜ ਵਿਚ ਪ੍ਰਵੇਸ਼ ਕੀਤਾ ਹੈ। ਉਹ ਿਫ਼ਲਹਾਲ 39 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹਨ। ਉਥੇ ਇਕ ਹੋਰ ਕਾਂਸੇ ਦੇ ਮੈਡਲ ਜੇਤੂ ਰਾਹੁਲ ਅਵਾਰੇ 65 ਕਿਲੋਗ੍ਰਾਮ ਭਾਰ ਵਰਗ ਵਿਚ ਦੂਜੇ ਸਥਾਨ ‘ਤੇ ਪੁੱਜ ਗਏ ਹਨ।

Previous articleRavidassia Sangathan supporters meet Priyanka
Next article‘Upset’ over ED case, NCP leader Ajit Pawar quits as MLA