ਹੁਸ਼ਿਆਰਪੁਰ (ਸਮਾਜਵੀਕਲੀ) : ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 622 ਨਵੇ ਸੈਪਲ ਲੈਣ ਨਾਲ ਅਤੇ 1192 ਸੈਪਲਾਂ ਦੀ ਰਿਪੋਟ ਆਉਣ ਤੇ 80 ਵਿਅਕਤੀਆਂ, ਦੀ ਰਿਪੋਟ ਪਾਜਟਿਵ ਆਉਣ ਨਾਲ ਜਿਲੇ ਵਿੱਚ ਪਾਜੇਟਿਵ ਕੇਸਾ ਦੀ ਗਿਣਤੀ 378 ਹੋ ਗਈ ਹੈ ।ਜਿਨਾਂ ਵਿੱਚ 67 ਸੈਪਲਾ ਬੀ ਐਸ ਐਫ ਖੜਕਾ ਕੈਪ ਦੇ ਹਨ ਤੇ 13 ਸੈਪਲ ਗੰੜਸੰਕਰ ਦੇ ਹਨ।
ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 23340 ਹੋ ਗਈ ਹੈ ਅਤੇ ਲੈਬ ਤੇ ਪ੍ਰਾਪਤ ਰਿਪੋਟਾਂ ਅਨੁਸਾਰ 21984 ਸੈਪਲ ਨੈਗਟਿਵ ਅਤੇ 974 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , ਪਾਜੇਟਿਵ ਕੇਸਾ ਦੀ ਗਿਣਤੀ 378 ਹੋ ਗਈ , ਤੇ 31 ਸੈਪਲ ਇੰਨਵੈਲਡ ਹਨ । ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਜਿਲੇ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ 169 ਕੇਸ ਐਕਟਿਵ ਹਨ ਜਦ ਕਿ 199 ਠੀਕ ਹੋ ਘਰ ਜਾ ਚੁਕੇ ਹਨ ।
ਸਿਹਤ ਸਲਾਹ ਸੰਬਧੀ ਜਾਰੀ ਕਰਦੇ ਸਮੇ ਸਮੇ ਸਿਰ ਦਿੱਤੀਆ ਹਦਾਇਤਾ ਜਿਵੇ ਮਾਸਿਕ ਪਾਉਣਾ, ਸਮਾਜਿਕ ਦੂਰੀ ਦੀ ਪਾਲਣਾ ਕਰਨਾ ਅਤੇ ਹੱਥਾ ਦੀ ਸਫਾਈ ਰੱਖਣੀ ਬਾਰੇ ਕਿਹਾ ।