HOME 7 ਵੀਂ ਸੀਨੀਅਰ ਨੈਸਨਲ ਸਿਸਟੋਬਾਲ ਚੈਪੀਅਨਸ਼ਿਪ ਲਈ ਪੰਜਾਬ ਟੀਮ ਦੀ ਕਿੱਟ ਜਾਰੀ...

7 ਵੀਂ ਸੀਨੀਅਰ ਨੈਸਨਲ ਸਿਸਟੋਬਾਲ ਚੈਪੀਅਨਸ਼ਿਪ ਲਈ ਪੰਜਾਬ ਟੀਮ ਦੀ ਕਿੱਟ ਜਾਰੀ – ਧਾਲੀਵਾਲ

2

ਦਿੜਬਾ ਮੰਡੀ,  (ਸਮਾਜ ਵੀਕਲੀ)  ਸਤਪਾਲ ਖਡਿਆਲ:- ਪੰਜਾਬ ਸਿਸਟੋਬਾਲ ਐਸੋਸੀਏਸ਼ਨ ਵਲੋਂ ਬੀਤੇ ਕੱਲ੍ਹ ਪ੍ਧਾਨ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਪੰਜਾਬ ਟੀਮ ਦੀ ਜਰਸੀ ਨੂੰ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ 7 ਤੋਂ 9 ਜਨਵਰੀ ਤੱਕ ਬਰੇਲੀ ਯੂ ਪੀ ਵਿੱਚ 7 ਵੀਂ ਸੀਨੀਅਰ ਰਾਸਟਰੀ ਸਿਸਟੋਬਾਲ ਚੈਪੀਅਨਸ਼ਿਪ ਮੁੰਡੇ ਕੁੜੀਆਂ ਕਰਵਾਈ ਜਾ ਰਹੀ ਹੈ। ਜਿਸ ਵਿੱਚ ਪੰਜਾਬ ਟੀਮ ਮੁੰਡੇ ਕੁੜੀਆਂ ਵੀ ਭਾਗ ਲਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਟੀਮ ਦੇ ਹੌਸਲੇ ਬੁਲੰਦ ਹਨ। ਸਾਡੀ ਟੀਮ ਦੀ ਕਾਰਗੁਜਾਰੀ ਹਮੇਸ਼ਾ ਸ਼ਾਨਦਾਰ ਰਹੀ ਹੈ। ਇਸ ਵਾਰੀ ਵੀ ਸਾਨੂੰ ਉਮੀਦ ਹੈ ਕਿ ਅਸੀਂ ਚੰਗਾ ਪ੍ਦਰਸ਼ਨ ਕਰਾਂਗੇ। ਇਸ ਮੌਕੇ ਸ੍ ਬਲਜੀਤ ਸਿੰਘ ਮਾਨ ਬਰਨਾਲਾ, ਹਰਵਿੰਦਰ ਸਿੰਘ ਕਾਲਾ, ਬਲਜੀਤ ਸਿੰਘ ਢੀਂਡਸਾ, ਸੁਖਜੀਤ ਸਿੰਘ ਮਾਨ ਤੋਂ ਇਲਾਵਾ ਪੰਜਾਬ ਟੀਮ ਦੇ ਖਿਡਾਰੀ ਵੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੋਹਨ ਲਾਲ ਸਾਂਪਲਾ ਜਰਮਨੀ ਨੇ ਭੀਮਾਂ ਕੋਰੇਗਾਓ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ
Next articleਕੋਪਲ ਦਾ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ, ਕਿਸਾਨਾਂ ਦਾ ਵਿਸ਼ਵਾਸ ਹੀ ਸਾਡੀ ਅਸਲੀ ਪੂੰਜੀ: ਸੰਜੀਵ ਬਾਂਸਲ