HOME ਕੋਪਲ ਦਾ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ, ਕਿਸਾਨਾਂ ਦਾ ਵਿਸ਼ਵਾਸ ਹੀ ਸਾਡੀ...

ਕੋਪਲ ਦਾ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ, ਕਿਸਾਨਾਂ ਦਾ ਵਿਸ਼ਵਾਸ ਹੀ ਸਾਡੀ ਅਸਲੀ ਪੂੰਜੀ: ਸੰਜੀਵ ਬਾਂਸਲ

4

(ਬਾਂਸਲ’ਜ ਗਰੁੱਪ ਦੀ 15ਵੀਂ ਸਾਲਾਨਾ ਕਾਨਫਰੰਸ ਵਿੱਚ ਉੱਘੀਆਂ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ; ਪੰਜਾਬ ਭਰ ਦੇ ਡਿਸਟ੍ਰੀਬਿਊਟਰਾਂ ਦਾ ਜੁੜਿਆ ਮੇਲਾ)

ਦਿੜਬਾ ਮੰਡੀ, ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 98760=38332– ਬਾਂਸਲ’ਜ ਗਰੁੱਪ ਸੂਲਰ ਘਰਾਟ ਦੀ ਪ੍ਰਸਿੱਧ ਖੇਤੀਬਾੜੀ ਉਤਪਾਦ ਅਤੇ ਕੀੜੇਮਾਰ ਦਵਾਈਆਂ ਨਿਰਮਾਤਾ ਕੰਪਨੀ ‘ਕੋਪਲ’ ਵੱਲੋਂ ਆਪਣੀ 15ਵੀਂ ਸਾਲਾਨਾ ਡਿਸਟ੍ਰੀਬਿਊਟਰ ਕਾਨਫਰੰਸ ਦਾ ਆਯੋਜਨ ਸੰਗਰੂਰ ਵਿਖੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਸੈਂਕੜੇ ਡਿਸਟ੍ਰੀਬਿਊਟਰਾਂ ਨੇ ਹਿੱਸਾ ਲੈ ਕੇ ਕੰਪਨੀ ਪ੍ਰਤੀ ਆਪਣੀ ਵਫ਼ਾਦਾਰੀ ਅਤੇ ਭਰੋਸੇ ਦਾ ਪ੍ਰਗਟਾਵਾ ਕੀਤਾ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਐੱਸ.ਪੀ. (ਡੀ) ਸ੍ਰੀ ਦਵਿੰਦਰ ਅੱਤਰੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਹਾਇਕ ਕਰ ਕਮਿਸ਼ਨਰ (GST) ਸ੍ਰੀ ਰੋਹਿਤ ਗਰਗ ਸ਼ਾਮਲ ਹੋਏ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੋਪਲ ਕੰਪਨੀ ਦੇ ਐਮ.ਡੀ. ਸ੍ਰੀ ਸੰਜੀਵ ਬਾਂਸਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਬਾਂਸਲ’ਜ ਗਰੁੱਪ ਪਿਛਲੇ 50 ਸਾਲਾਂ ਤੋਂ ‘ਅੰਨਦਾਤੇ’ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ। ਉਨ੍ਹਾਂ ਕਿਹਾ, “ਸਾਡਾ ਮੁਕਾਬਲਾ ਵੱਡੀਆਂ ਬਹੁ-ਰਾਸ਼ਟਰੀ ਕੰਪਨੀਆਂ ਨਾਲ ਨਹੀਂ, ਬਲਕਿ ਕਿਸਾਨਾਂ ਦੀ ਲਾਗਤ ਘਟਾਉਣ ਅਤੇ ਉਨ੍ਹਾਂ ਦਾ ਮੁਨਾਫ਼ਾ ਵਧਾਉਣ ਨਾਲ ਹੈ। ਅਸੀਂ ਹਮੇਸ਼ਾ ਉੱਚ ਗੁਣਵੱਤਾ ਵਾਲੇ ਉਤਪਾਦ ਵਾਜਬ ਕੀਮਤਾਂ ‘ਤੇ ਮੁਹੱਈਆ ਕਰਵਾਉਣ ਨੂੰ ਪਹਿਲ ਦਿੱਤੀ ਹੈ। ਕੋਪਲ ਲਈ ਕੁਆਲਿਟੀ ਸਿਰਫ਼ ਇੱਕ ਮਿਆਰ ਨਹੀਂ, ਬਲਕਿ ਸਾਡੀ ਵਚਨਬੱਧਤਾ ਹੈ।” ਐੱਸ.ਪੀ. (ਡੀ) ਸ੍ਰੀ ਦਵਿੰਦਰ ਅੱਤਰੀ ਨੇ ਸ੍ਰੀ ਸੰਜੀਵ ਬਾਂਸਲ ਦੀ ਸਫ਼ਲਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਿਹਨਤ ਅਤੇ ਇਮਾਨਦਾਰੀ ਦੇ ਸਿਰ ‘ਤੇ ਹਾਸਲ ਕੀਤਾ ਇਹ ਮੁਕਾਮ ਨੌਜਵਾਨ ਉੱਦਮੀਆਂ ਲਈ ਪ੍ਰੇਰਨਾ ਸਰੋਤ ਹੈ। ਸਹਾਇਕ ਕਰ ਕਮਿਸ਼ਨਰ ਸ੍ਰੀ ਰੋਹਿਤ ਗਰਗ ਨੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਰਥਿਕਤਾ ਵਿੱਚ ਵਪਾਰੀਆਂ ਦਾ ਵੱਡਾ ਯੋਗਦਾਨ ਹੈ ਅਤੇ ਇਮਾਨਦਾਰੀ ਨਾਲ ਟੈਕਸ ਅਦਾ ਕਰਕੇ ਵਪਾਰ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਇਆ ਜਾ ਸਕਦਾ ਹੈ। ਕੰਪਨੀ ਦੇ ਡਾਇਰੈਕਟਰ ਸ੍ਰੀ ਹੈਲਿਕ ਬਾਂਸਲ ਨੇ ਤਕਨੀਕੀ ਪੱਖਾਂ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਕੰਪਨੀ ਦੀ ਅਤਿ-ਆਧੁਨਿਕ ਲੈਬਾਰਟਰੀ ਵਿੱਚ ਹਰ ਉਤਪਾਦ ਦੀ ਸਖ਼ਤ ਜਾਂਚ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੀ ਬਿਹਤਰੀਨ ਕਾਰਗੁਜ਼ਾਰੀ ਸਦਕਾ ਭਾਰਤ ਸਰਕਾਰ ਵੱਲੋਂ ਮਿਲੇ ‘ਜ਼ੈੱਡ ਸਰਟੀਫਿਕੇਟ’ ਅਤੇ ‘ਐਸ.ਐਮ.ਈ. 100’ ਐਵਾਰਡ ਸਾਡੀ ਵਿਸ਼ਵ-ਪੱਧਰੀ ਗੁਣਵੱਤਾ ਦੀ ਮੋਹਰ ਹਨ। ਸਮਾਗਮ ਦੌਰਾਨ ਚੇਅਰਮੈਨ ਸ੍ਰੀ ਸ਼ਾਮ ਲਾਲ ਬਾਂਸਲ ਨੇ ਡਿਸਟ੍ਰੀਬਿਊਟਰਾਂ ਨੂੰ ਹਮੇਸ਼ਾ ਮਿਆਰੀ ਉਤਪਾਦ ਹੀ ਕਿਸਾਨਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਕੰਪਨੀ ਦੇ ਰਿਜਨਲ ਸੇਲਜ਼ ਮੈਨੇਜਰ ਸ੍ਰ. ਹਰਜੀਤ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਦੌਰਾਨ ਡਿਸਟ੍ਰੀਬਿਊਟਰਾਂ ਅਤੇ ਕਿਸਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਪਿਛਲੇ 15 ਸਾਲਾਂ ਦੌਰਾਨ ਮਾਰਕੀਟ ਵਿੱਚ ਜੋ ਪਿਆਰ, ਸਤਿਕਾਰ ਅਤੇ ਅਟੁੱਟ ਵਿਸ਼ਵਾਸ ਅਸੀਂ ਕਮਾਇਆ ਹੈ, ਉਹੀ ਕੋਪਲ ਕੰਪਨੀ ਦੀ ਅਸਲੀ ਪੂੰਜੀ ਅਤੇ ਕਮਾਈ ਹੈ। ਅਸੀਂ ਅੱਜ ਜਿਸ ਮੁਕਾਮ ‘ਤੇ ਹਾਂ, ਉਹ ਤੁਹਾਡੇ ਸਹਿਯੋਗ ਸਦਕਾ ਹੀ ਸੰਭਵ ਹੋਇਆ ਹੈ। ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਗੁਣਵੱਤਾ ਅਤੇ ਭਰੋਸੇ ਦੀ ਇਸ ਸਾਂਝ ਨੂੰ ਹੋਰ ਮਜ਼ਬੂਤ ਕਰਾਂਗੇ।” ਸੀਨੀਅਰ ਮੈਨੇਜਰ ਮੁਹੰਮਦ ਨਸੀਰ ਨੇ ਜਾਣਕਾਰੀ ਦਿੱਤੀ ਕਿ ਕੰਪਨੀ ਕੋਲ ਮੌਜੂਦਾ ਸਮੇਂ ਪੈਸਟੀਸਾਈਡਜ਼, ਫਰਟੀਲਾਈਜ਼ਰ ਅਤੇ ਬਾਇਓ-ਫਰਟੀਲਾਈਜ਼ਰ ਦੇ 250 ਤੋਂ ਵੱਧ ਉਤਪਾਦਾਂ ਦੀ ਵਿਸ਼ਾਲ ਰੇਂਜ ਹੈ। ਸਮਾਗਮ ਦੌਰਾਨ ਡਿਸਟ੍ਰੀਬਿਊਟਰਾਂ ਦਾ ਉਤਸ਼ਾਹ ਵਧਾਉਣ ਲਈ ਲੱਕੀ ਡਰਾਅ ਕੱਢਿਆ ਗਿਆ। ਜਿਸ ਵਿੱਚ ਸ਼ਿਵਾ ਐਗਰੋ ਕੈਮੀਕਲ ਭਵਾਨੀਗੜ੍ਹ, ਸਿੱਧੂ ਪੈਸਟੀਸਾਈਡਜ਼ ਧਨੌਲਾ, ਗੁਰੂ ਰਾਮਦਾਸ ਖੇਤੀ ਮੂਮ, ਸਿੰਗਲਾ ਪੈਸਟੀਸਾਈਡਜ਼ ਚੁੰਨੂ, ਕਿਸਾਨ ਕੇਅਰ ਪੈਸਟੀਸਾਈਡਜ਼ ਭਲਾਈਆਣਾ, ਵਾਲੀਆ ਪੈਸਟੀਸਾਈਡਜ਼ ਝਲੂਰ, ਗੁਰੂ ਨਾਨਕ ਪੈਸਟੀਸਾਈਡਜ਼ ਜਨਾਲ, ਭੰਗੂ ਖੇਤੀ ਖੇਤਲਾ ਅਤੇ ਨਿਊ ਸਾਹੀ ਫਾਰਮਰ ਕੇਅਰ ਬਾਠਾਂ ਨੂੰ ਪਹਿਲੇ ਇਨਾਮ ਨਿਕਲੇ। ਇਸ ਤੋਂ ਇਲਾਵਾ ਕਈ ਹੋਰ ਫਰਮਾਂ ਨੂੰ ਇਨਾਮਾਂ ਦੇ ਕ੍ਰੈਡਿਟ ਨੋਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਕੈਮਟੇਕ ਦੇ ਡਾਇਰੈਕਟਰ ਸ੍ਰੀ ਨਵੀਨ ਬਾਂਸਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸ਼ੁਕਰਾਨਾ ਕੀਤਾ।ਇਸ ਮੌਕੇ ਮਨੀਸ਼ ਬਾਂਸਲ (ਲੀਗਲ ਮੁਖੀ), ਪਵਨ ਕਪੂਰ ਦਿੱਲੀ, ਬਬਲੀਸ਼ ਗਰਗ, ਨਰਿੰਦਰ ਸਿੰਘ ਵਿਰਕ, ਜਗਦੀਪ ਸਿੰਘ, ਮੋਹਿਤ ਬਾਂਸਲ, ਕਮਲ ਸ਼ਰਮਾ, ਅਤੇ ਮੋਹਿਤ ਵਰਮਾ ਸਮੇਤ ਕੰਪਨੀ ਦੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article7 ਵੀਂ ਸੀਨੀਅਰ ਨੈਸਨਲ ਸਿਸਟੋਬਾਲ ਚੈਪੀਅਨਸ਼ਿਪ ਲਈ ਪੰਜਾਬ ਟੀਮ ਦੀ ਕਿੱਟ ਜਾਰੀ – ਧਾਲੀਵਾਲ
Next articleसांस्कृतिक कांग्रेस की जरूरत क्यों?