HOME ਸੋਹਨ ਲਾਲ ਸਾਂਪਲਾ ਜਰਮਨੀ ਨੇ ਭੀਮਾਂ ਕੋਰੇਗਾਓ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ...

ਸੋਹਨ ਲਾਲ ਸਾਂਪਲਾ ਜਰਮਨੀ ਨੇ ਭੀਮਾਂ ਕੋਰੇਗਾਓ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ

3

ਜਲੰਧਰ  (ਸਮਾਜ ਵੀਕਲੀ)  (ਪਰਮਜੀਤ ਜੱਸਲ)– ” ਭੀਮਾ ਕੋਰੇਗਾਓ ਦੇ 500 ਮਹਾਰ ਸੂਰਵੀਰ ਸੈਨਿਕ ਯੋਧਿਆਂ ਨੇ ਬਾਜੀਰਾਓ ਪੇਸ਼ਵਾ ਦੇ 28000 ਸੈਨਿਕਾਂ ਨਾਲ ਜਬਰਦਸਤ ਲੜਾਈ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਉਹਨਾਂ ਆਪਣੀ ਇੱਜ਼ਤ, ਮਾਣ ਅਤੇ ਸਤਿਕਾਰ ਨੂੰ ਬਰਕਰਾਰ ਰੱਖਿਆ। ਇਹਨਾਂ ਯੋਧਿਆਂ ਦੀ ਸ਼ਹਾਦਤ ਅਤੇ ਬਹਾਦਰੀ ਦੀ ਦਾਸਤਾਨ ਨੂੰ ਹਮੇਸ਼ਾ ਕਾਇਮ ਰੱਖਣ ਲਈ ਬਾਬਾ ਸਾਹਿਬ ਪਹਿਲੀ ਜਨਵਰੀ ਨੂੰ ਇੱਥੇ ਸ਼ਰਧਾਂਜਲੀ ਦੇਣ ਆਇਆ ਕਰਦੇ ਸਨ।” ਇਹ ਵਿਚਾਰ ਸੋਹਣ ਲਾਲ ਸਾਂਪਲਾ ਪ੍ਰਧਾਨ ਡਾ. ਅੰਬੇਡਕਰ ਮਿਸ਼ਨ ਸੋਸਾਇਟੀ ਯੂਰਪ, ਜਰਮਨੀ ਨੇ ਕੁਕੂ ਰਾਮ ਗੋਲਡ ਮੈਡਲਿਸਟ ਦੇ ਗ੍ਰਹਿ ਧੀਰੂ ਨਗਰ, ਪਟਿਆਲਾ ਵਿਖੇ ਕਹੇ। ਸ੍ਰੀ ਸਾਂਪਲਾ ਜੀ ਨੇ ਕਿਹਾ ਕਿ ਪੇਸ਼ਵਾ ਰਾਜ ‘ਚ ਆਸਮਾਨਤਾ ਸੀ। ਇਸ ਮੌਕੇ ‘ਤੇ ਦੀਪਕ ਕੁਮਾਰ ਪ੍ਰਧਾਨ ਗੁਰੂ ਰਵਿਦਾਸ ਸਭਾ ਪਟਿਆਲਾ, ਰਣਜੀਤ ਕੁਮਾਰ ਮੀਤ ਪ੍ਰਧਾਨ ਖੰਨਾ ਮੰਡੀ ਅਤੇ ਇੰਚਾਰਜ ਸਫਾਈ ਕਰਮਚਾਰੀ ਮਹਾਂਸੰਘ ਪੰਜਾਬ , ਸ਼੍ਰੀਮਤੀ ਕਿਰਨ ਸਾਂਪਲਾ ਜਰਮਨੀ , ਬਲਜੀਤ ਸਲਾਣਾ ਸਾਬਕਾ ਪ੍ਰਧਾਨ ਟੀਚਰ ਯੂਨੀਅਨ ਅਤੇ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਪੰਜਾਬ ਅਤੇ ਕੁਕੂ ਰਾਮ ਗੋਲਡ ਮੈਡਲਿਸਟ ਆਦਿ ਬੁੱਧੀਜੀਵੀਆਂ ਨੇ ਭੀਮਾ ਕੋਰੇਗਾਉ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਕਿਹਾ ਕਿ ਸਾਡਾ ਪਿਛੋਕੜ ਮਹਾਨ ਮਹਾਂਪੁਰਸ਼ਾਂ ਦੇ ਗਿਆਨ ਅਤੇ ਬਹਾਦਰੀ ਨਾਲ ਭਰਿਆ ਪਿਆ ਹੈ। ਸਾਨੂੰ ਉਨਾਂ ਦੀਆਂ ਕੁਰਬਾਨੀਆਂ ਅਤੇ ਵਿਚਾਰਧਾਰਾ ਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ‘ਤੇ 90 ਕਿਲੋਗ੍ਰਾਮ ਤੋਂ 160 ਕਿਲੋਗ੍ਰਾਮ ਤੱਕ ਭਾਰ ਚੁੱਕਣ ਵਾਲੀਆਂ ਪਹਿਲੇ , ਦੂਜੇ ਅਤੇ ਤੀਜੇ ਦਰਜੇ ‘ਤੇ ਆਈਆਂ ਖਿਡਾਰਨਾਂ ਨੂੰ ਸੋਹਨ ਲਾਲ ਸਾਂਪਲਾ ਜਰਮਨੀ, ਸ਼੍ਰੀਮਤੀ ਕਿਰਨ ਸਾਂਪਲਾ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਸਰਟੀਫਿਕੇਟ ਅਤੇ ਇਨਾਮ ਦਿੱਤੇ ਗਏ। ਹੁਸ਼ਿਆਰ ਵਿਦਿਆਰਥੀਆਂ ਨੂੰ ਕਾਪੀਆਂ, ਕਿਤਾਬਾਂ, ਪੈਨ ,ਪੈਨਸਿਲਾਂ ਵੀ ਵੰਡੇ ਗਏ। ਬਾਬਾ ਸਾਹਿਬ ਜੀ ਦੀ ਕਿਤਾਬ “ਡਾਕਟਰ ਅੰਬੇਡਕਰ ਦੀ ਜੀਵਨ ਗਾਥਾ” ਫਰੀ ਵੰਡੀ ਗਈ। ਸ੍ਰੀ ਸਾਂਪਲਾ ਜੀ ਵੱਲੋਂ 5000 ਰੁਪਏ ਦਾਨ ਕੀਤੇ ਗਏ। ਸਮਾਗਮ ਵਿੱਚ ਸ੍ਰੀ ਸੋਹਨ ਲਾਲ ਸਾਂਪਲਾ ਜਰਮਨੀ, ਸ਼੍ਰੀਮਤੀ ਕਿਰਨ ਸਾਂਪਲਾ ਜਰਮਨੀ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਯਾਦਗਾਰੀ ਹੋ ਨਿਬੜਿਆ ਸਰੀ ਚ ਕਰਵਾਇਆ ਗਿਆ ਸੁਰ ਮੇਲਾ
Next article7 ਵੀਂ ਸੀਨੀਅਰ ਨੈਸਨਲ ਸਿਸਟੋਬਾਲ ਚੈਪੀਅਨਸ਼ਿਪ ਲਈ ਪੰਜਾਬ ਟੀਮ ਦੀ ਕਿੱਟ ਜਾਰੀ – ਧਾਲੀਵਾਲ