ਰੋਸ ਵਜੋਂ ਜਲੰਧਰ ਬੰਦ ਦਾ ਸੱਦਾ – ਡੁੰਘਾਈ ਨਾਲ ਜਾਂਚ ਦੀ ਮੰਗ
ਜਲੰਧਰ (ਸਮਾਜ ਵੀਕਲੀ) ( ਪੱਤਰ ਪ੍ਰੇਰਕ )– ਦੇਸ਼ ਦੇ ਨਾਇਕ ਸਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਅੰਮ੍ਰਿਤਸਰ ਸ਼ਹਿਰ ਵਿਚ ਸੰਘਣੀ ਆਬਾਦੀ ਵਿਚ ਪੈਂਦੇ ਚੌਂਕ ਵਿਚ ਬਣੀ ਮੂਰਤੀ ਨੂੰ 76 ਵੇ ਗਣਤੰਤਰ ਦਿਵਸ ਮੌਕੇ ਸ਼ਰਾਰਤੀ ਅਨਸਰ ਵੱਲੋਂ ਨੁਕਸਾਨ ਪਹੁੰਚਾਏ ਜਾਣ ਦੀ ਕੋਸ਼ਿਸ਼ ਕਰਨ ਤੇ ਪੂਰੇ ਦੇਸ਼ ਵਿਚ ਰੋਸ ਦੀ ਲਹਿਰ ਦੌੜ ਗਈ ਹੈ। ਭਾਵੇ ਕਿ ਪ੍ਰਸ਼ਾਸਨ ਵੱਲੋਂ ਸ਼ਰਾਰਤੀ ਅਨਸਰ ਨੂੰ ਮੌਕੇ ਤੇ ਗਿਰਫ਼ਤਾਰ ਕਰ ਲਿਆ ਗਿਆ ਪਰ ਅਲੱਗ – ਅਲੱਗ ਜਥੇਬੰਦੀਆਂ ,ਰਾਜਨੀਤਕ ਪਾਰਟੀਆਂ ਵੱਲੋਂ ਇਸ ਘਟਨਾ ਦੀ ਜਿਥੇ ਜੰਮ ਕੇ ਨਿਖੇਧੀ ਕੀਤੀ ਗਈ ਹੈ। ਉਥੇ ਆਗੂਆਂ ਵੱਲੋਂ ਇਸ ਦੁਖਦਾਈ ਘਟਨਾ ਲਈ ਜ਼ਿੰਮੇਵਾਰ ਅਨਸਰਾਂ ਤੱਕ ਪਹੁੰਚਣ ਲਈ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕਰਦਿਆਂ ਆਗੂਆਂ ਵੱਲੋਂ ਦੇਸ਼ ਵਿਚ ਆਪਣੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਜਿਥੇ ਜਥੇਬੰਦੀਆਂ ਵੱਲੋਂ ਜ਼ਬਰਦਸਤ ਰੋਸ ਜ਼ਾਹਰ ਕਰਦਿਆਂ ਇਸ ਘਟਨਾ ਲਈ ਸਰਕਾਰੀ ਤੰਤਰ ਦੀ ਨਿਕਾਮੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਹਿਰਦੇ ਵੇਧਕ ਘਟਨਾ ਨੂੰ ਲੈ ਕੇ ਅਲੱਗ -ਅਲੱਗ ਜਥੇਬੰਦੀਆਂ ਵੱਲੋਂ ਅੱਜ ਜਲੰਧਰ ਮੁਕੰਮਲ ਬੰਦ ਦੀ ਕਾਲ ਦਿੰਦਿਆਂ ਜਲੰਧਰ ਸ਼ਹਿਰ ਦੇ ਸਮੂਹ ਦੁਕਾਨਦਾਰ ਵੀਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj