(ਸਮਾਜ ਵੀਕਲੀ)- ਕਪੂਰਥਲਾ , ( ਕੌੜਾ )– ਦੇਸ਼ ਪਰ ਅੰਦਰ ਮਨਾਏ ਜਾ ਰਹੇ ਪਵਿੱਤਰਾ ਨੂੰ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਅੰਦਰ ਵਿਦਿਅਕ ਖੇਤਰ ਦੇ ਨਾਲ ਨਾਲ ਦੇਸ਼ ਪ੍ਰਤੀ ਪ੍ਰੇਮ ਦੀ ਭਾਵਨਾ ਪੈਦਾ ਕਰਨ ਨੂੰ ਮੁੱਖ ਰੱਖਦਿਆਂ ਅਤੇ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਲੜੇ ਗਏ ਵੱਖ ਵੱਖ ਸੰਘਰਸ਼ਾਂ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਉਣ ਦੇ ਮਕਸਦ ਨਾਲ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਕਾਲਜ ਦੇ ਕਾਮਰਸ ਵਿਭਾਗ ਦੇ ਮੁੱਖੀ ਡਾ ਗੁਰਪ੍ਰੀਤ ਕੌਰ ਖਹਿਰਾ ਅਤੇ ਐੱਨ ਐੱਸ ਐੱਸ ਵਿਭਾਗ ਦੇ ਮੁੱਖੀ ਡਾ ਜਗਸੀਰ ਸਿੰਘ ਬਰਾੜ ਦੀ ਅਗਵਾਈ ਹੇਠ ਆਜ਼ਾਦੀ ਦਾ ਮਹਾਉਤਸਵ ਨਾਮ ਦੇ ਬੈਨਰ ਹੇਠ ਗੈਸਟ ਲੈਕਚਰ ਕਰਵਾਇਆ ਗਿਆ। ਇਸ ਗੈਸਟ ਲੈਕਚਰ ਵਿੱਚ ਡੀ ਏ ਵੀ ਕਾਲਜ ਜਲੰਧਰ ਤੋਂ ਇਤਿਹਾਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ ਰਾਜ ਕੁਮਾਰ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਿਲ ਹੋਏ । ਇਸ ਲੈਕਚਰ ਅੰਦਰਲਾ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਸਮੇਤ ਕਾਲਜ ਦੇ ਬਣੇ ਵਿਦਿਆਰਥੀਆਂ ਨੇ ਹਾਜ਼ਰੀ ਭਰੀ । ਜ਼ਿਕਰਯੋਗ ਹੈ ਕਿ ਡਾ ਰਾਜ ਕੁਮਾਰ ਦੁਆਰਾ ਕੀਤੀਆਂ 7 ਰਿਸਰਚ ਵੱਖ ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਚ ਛਪ ਚੁੱਕੀਆਂ ਹਨ।
ਗੈਸਟ ਲੈਕਚਰ ਦੌਰਾਨ ਡਾ ਰਾਜ ਕੁਮਾਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ 1857 ਤੋਂ ਸ਼ੁਰੂ ਹੀ ਆਜ਼ਾਦੀ ਦੀ ਲਹਿਰ ਤੋਂ 1947 ਦੌਰਾਨ ਆਜ਼ਾਦੀ ਮਿਲਣ ਤਕ ਵਿੱਢੇ ਗਏ ਸੰਘਰਸ਼ ਬਾਰੇ ਖੋਜ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ । ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਤਿਆਰ ਸੰਦਰ ਕੁਝ ਅਣਗੌਲੇ ਚਿਹਰਿਆਂ ਜਿਨ੍ਹਾਂ ਬਾਰੇ ਆਮ ਤੌਰ ਤੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਉਨ੍ਹਾਂ ਬਾਰੇ ਵੀ ਵਿਸਥਾਰ ਨਾਲ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ ਗਏ । ਇਸ ਲੈਕਚਰ ਦੇ ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ, ਡਾ ਗੁਰਪ੍ਰੀਤ ਕੌਰ ਖਹਿਰਾ, ਡਾ ਜਗਸੀਰ ਸਿੰਘ ਬਰਾੜ ਵੱਲੋਂ ਡਾ ਰਾਜ ਕੁਮਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਇਸ ਦੌਰਾਨ ਡਾ ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਵਿੱਦਿਅਕ ਪੜ੍ਹਾਈ ਦੇ ਨਾਲ ਨਾਲ ਸਮਾਜਿਕ ਕਦਰਾਂ ਕੀਮਤਾਂ ਤੇ ਦੇਸ਼ ਪ੍ਰਤੀ ਇਤਿਹਾਸ ਅੰਦਰ ਹੋਏ ਵੱਖ ਵੱਖ ਕ੍ਰਾਂਤੀਕਾਰੀ ਅੰਦੋਲਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly