ਖ਼ਿਆਲ

(ਸਮਾਜ ਵੀਕਲੀ)

ਲਿਖ ਨਾ ਮੈਥੋਂ ਹੋਇਆ ਸੱਜਣਾ,
ਖਿਆਲਾਂ ਨੂੰ ਅੰਬਰੀ ਚਾੜ੍ਹ ਬੈਠੀ ।

ਕੁਝ ਕੁ ਹਾਸੇ ਠੱਠੇ ਲਿਖ ਕੇ ,
ਦਰਦਾਂ ਨੂੰ ਅੱਗ ਚ’ ਸਾੜ ਬੈਠੀ ।

ਕੋਈ ਮਰਜ ਬਣਾ ਕੇ ਐਸਾ,
ਦੁੱਧ ਦੇ ਵਾਗੂੰ ਕਾੜ ਬੈਠੀ ।

ਸੋਚਾਂ ਦੇ ਸੀ ਵੱਡੇ ਘੇਰੇ ,
ਹੁਣ ਜਾਪੇ ਜਿਉਂ ਜਾੜ ਬੈਠੀ । (ਉਜਾੜ )

ਆਂ ਬੂਰ ਪਿਆ ਏ ਕਿਹੜੀ ਰੁੱਤੇ,
ਬੇਰੁੱਤਾ ਦੱਸ ਕੇ ਝਾੜ ਬੈਠੀ ।

ਇੱਕ ਕਿਤਾਬ ਐਸੀ ਪੜ੍ਹਦੇ ਪੜ੍ਹਦੇ,
ਉਹਦੇ ਵਰਕੇ ਕਿੰਨੇ ਪਾੜ ਬੈਠੀ ।

ਖੁਦ ਨੂੰ ਐਵੇਂ ਬਾਹਰੋਂ ਲੱਭਦਿਆਂ,
ਅੰਦਰ ਕੀ – ਕੀ ਵਾੜ ਬੈਠੀ ।

ਲਿਖ ਨਾ ਮੈਥੋਂ ਹੋਇਆ ਸੱਜਣਾ,
ਖਿਆਲਾਂ ਨੂੰ ਅੰਬਰੀਂ ਚਾੜ੍ਹ ਬੈਠੀ ।

ਸਿਮਰਨਜੀਤ ਕੌਰ ਸਿਮਰ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਵਿਖੇ ਦੇਸ਼ ਦੇ 75 ਵੇਂ ਆਜ਼ਾਦੀ ਦਿਹਾਡ਼ੇ ਨੂੰ ਸਮਰਪਤ ਗੈਸਟ ਲੈਕਚਰ ਕਰਵਾਇਆ
Next articleਥੋੜ੍ਹਾ ਜਿਹਾ ਸਬਰ ਰੱਖੋ