ਨਿਊਯਾਰਕ ਵਿੱਚ 75 ਸਾਲਾ ਸਿੱਖ ’ਤੇ ਹਮਲਾ

ਨਿਊਯਾਰਕ (ਸਮਾਜ ਵੀਕਲੀ):  ਇੱਥੋਂ ਦੇ ਕੁਈਨਜ਼ ਇਲਾਕੇ ਵਿੱਚ ਸਵੇਰੇ ਸੈਰ ’ਤੇ ਗਏ ਇੱਕ 75 ਸਾਲਾ ਸਿੱਖ ਬਜ਼ੁਰਗ ’ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੁਰਦੁਆਰੇ ਨੇੜੇ ਹਮਲਾ ਕਰ ਦਿੱਤਾ ਗਿਆ। ਜ਼ਖਮੀ ਨਿਰਮਲ ਸਿੰਘ ਮੁਤਾਬਕ ਉਨ੍ਹਾਂ ’ਤੇ ਐਤਵਾਰ ਨੂੰ ਕਿਸੇ ਨੇ ਪਿੱਛੋਂ ਹਮਲਾ ਕੀਤਾ। ਪੁਲੀਸ ਮੁਤਾਬਕ ਇਹ ਹਮਲਾ ਬਿਨਾਂ ਕਿਸੇ ਭੜਕਾਹਟ ਤੋਂ ਕੀਤਾ ਗਿਆ। ਇਸ ਦੌਰਾਨ ਕਿਸੇ ਕਿਸਮ ਦਾ ਬੋਲ-ਬਲਾਰਾ ਨਹੀਂ ਹੋਇਆ ਪਰ ਇਸ ਹਮਲੇ ’ਚ ਉਹ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਨਿਰਮਲ ਸਿੰਘ ਪਿਛਲੇ ਦੋ ਹਫ਼ਤਿਆਂ ਤੋਂ ਨਿਊਯਾਰਕ ’ਚ ਹਨ ਅਤੇ ਵਿਜ਼ਟਰ ਵੀਜ਼ਾ ’ਤੇ ਇੱਥੇ ਆਏ ਸਨ। ਅੱਜ ਨਿਰਮਲ ਸਿੰਘ ਆਪਣੇ ਪੁੱਤਰ ਦੇ ਦੋਸਤ ਨਾਲ ਪੁਲੀਸ ਕੋਲ ਆਪਣਾ ਬਿਆਨ ਦਰਜ ਕਰਵਾਉਣ ਲਈ ਗਏ। ਉਨ੍ਹਾਂ ਦੇ ਪੁੱਤਰ ਮਨਜੀਤ ਸਿੰਘ ਮੁਤਾਬਕ ਉਨ੍ਹਾਂ ਦੇ ਪਿਤਾ ’ਤੇ ਹੋਏ ਹਮਲੇ ਦੌਰਾਨ ਕਿਸੇ ਤਰ੍ਹਾਂ ਦੀ ਨਸਲੀ ਟਿੱਪਣੀ ਜਾਂ ਗਲਤ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ ਗਈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਵੀਂ ਜਮਾਤ ਦੇ ਬੱਚੇ ਦੀ ਪੁੱਠਾ ਟੰਗ ਕੇ ਕੁੱਟਮਾਰ
Next articleਹਾਊਸਿੰਗ ਫਾਇਨਾਂਸ ਕੰਪਨੀ ਐਚਡੀਐਫਸੀ ਦਾ ਐਚਡੀਐਫਸੀ ਬੈਂਕ ’ਚ ਹੋਵੇਗਾ ਰਲੇਵਾਂ