ਗਣਤੰਤਰ ਦਿਵਸ ਮੌਕੇ ਕਰਤੱਬ ਦਿਖਾਉਣਗੇ 75 ਏਅਰਕਰਾਫਟ

ਨਵੀਂ ਦਿੱਲੀ(ਸਮਾਜ ਵੀਕਲੀ): ਭਾਰਤੀ ਹਵਾਈ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਰਾਜਪਥ ’ਤੇ ਗਣਤੰਤਰ ਦਿਵਸ ਸਮਾਗਮ ਲਾਮਿਸਾਲੀ ਹੋਣਗੇ। ਆਜ਼ਾਦੀ ਕਾ ਅਮਰੁਤ ਮਾਹੋਤਸਵ ਮੌਕੇ 75 ਏਅਰਕਰਾਫਟ ਕਰਤੱਬ ਦਿਖਾਉਣਗੇ। ਆਜ਼ਾਦੀ ਦੇ 75ਵੇਂ ਸਾਲ ਨੂੰ ਸਮਰਪਿਤ 75 ਏਅਰਕਰਾਫਟਾਂ ਦੇ ਕਾਫਲੇ ਵਿਚ ਸੱਤ ਜੈਗੁਆਰ ਲੜਾਕੂ ਏਅਰਕਰਾਫਟ ਵੀ ਸ਼ਾਮਲ ਹੋਣਗੇ। ਭਾਰਤੀ ਹਵਾਈ ਫੌਜ ਦੇ ਲੋਕ ਸੰਪਰਕ ਅਧਿਕਾਰੀ ਵਿੰਗ ਕਮਾਂਡਰ ਇੰਦਰਾਨਿਲ ਨੰਦੀ ਨੇ ਕਿਹਾ ਕਿ ਇਸ ਵਾਰ ਗਣਤੰਤਰ ਦਿਵਸ ਮੌਕੇ ਪੇਸ਼ਕਾਰੀ ਪ੍ਰਭਾਵਸ਼ਾਲੀ ਤੇ ਸਭ ਤੋਂ ਵੱਡੀ ਹੋਵੇਗੀ।

ਹਵਾਈ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਟੰਗੌਲ ਫਾਰਮੇਸ਼ਨ ਵਿਚ ਇਕ ਡਕੋਟਾ ਤੇ ਦੋ ਡੋਰਨੀਅਰ ੲੇਅਰਕਰਾਫਟ ਸ਼ਾਮਲ ਹੋਣਗੇ। ਇਸ ਮੌਕੇ 1971 ਦੀ ਬੰਗਲਾਦੇਸ਼ ਜੰਗ ਦੌਰਾਨ ਟੰਗੌਲ ਅਪਰੇਸ਼ਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਕ ਚਿਨੂਕ ਤੇ ਚਾਰ ਐਮਆਈ-17 ਏਅਰਕਰਾਫਟ ਆਪਣੇ ਕਰਤੱਬ ਦਿਖਾਉਣਗੇ। ਇਸ ਪਰੇਡ ਵਿਚ ਸਭ ਤੋਂ ਪਹਿਲਾਂ ਚਾਰ ਐਮਆਈ-17 ਏਅਰਕਰਾਫਟਾਂ ਵੱਲੋਂ ਧਵਜ ਲੜੀ ਬਣਾਈ ਜਾਵੇਗੀ। ਇਸ ਤੋਂ ਬਾਅਦ ਰੁਦਰਾ ਤੇ ਰਾਹਤ ਲੜੀਆਂ ਬਣਾਈਆਂ ਜਾਣਗੀਆਂ। ਇਸ ਮੌਕੇ ਰਾਫੇਲ, ਭਾਰਤੀ ਜਲ ਸੈਨਾ ਦੇ ਮਿਗ-29 ਕੇ ਤੇ ਪੀ-81 ਏਅਰਕਰਾਫਟ ਪ੍ਰਭਾਵਸ਼ਾਲੀ ਪੇਸ਼ਕਾਰੀ ਦੇਣਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਗਲੇ 25 ਸਾਲਾਂ ’ਚ ਭਾਰਤ ਦਾ ਵਿਕਾਸ ‘ਟਿਕਾਊ ਤੇ ਭਰੋਸੇਯੋਗ’ ਹੋਵੇਗਾ: ਮੋਦੀ
Next articleਚੰਨੀ ਪਰਿਵਾਰ ਨਾਜਾਇਜ਼ ਮਾਈਨਿੰਗ ’ਚ ਸ਼ਾਮਲ: ਕੇਜਰੀਵਾਲ