ਸਿੱਖਿਆ ਪ੍ਰਾਪਤੀ ਵਿੱਚ ਤਕਨਾਲੋਜੀ ਦੀ ਅਹਿਮ ਭੂਮਿਕਾ: ਨਾਇਡੂ

Vice President M Venkaiah Naidu

ਨਵੀਂ ਦਿੱਲੀ (ਸਮਾਜ ਵੀਕਲੀ):  ਮੁਲਕ ਦੇ ਉਪ-ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਤਕਨਾਲੋਜੀ ਸਾਰੇ ਅੜਿੱਕੇ ਦੂਰ ਕਰ ਕੇ ਸਿੱਖਿਆ ਦੀ ਪਹੁੰਚ ਹਰ ਵਿਅਕਤੀ ਤੱਕ ਯਕੀਨੀ ਬਣਾਉਣ ਲਈ ਅਹਿਮ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਮੁਲਕ ਦੀ ਪੁਰਾਤਨ ਸਮਝ ਦੇ ਖਜ਼ਾਨੇ ’ਤੇ  ਅਧਾਰਤ ਸਿੱਖਿਆ ਦਾ ਭਾਰਤੀਕਰਨ ਕਰਨ ਲਈ ਆਖਿਆ ਤੇ ਕਿਹਾ ਕਿ ਬਸਤੀਵਾਦੀ ਸਿੱਖਿਆ ਪ੍ਰਣਾਲੀ ਨੇ ਲੋਕਾਂ ਵਿੱਚ ਹੀਣ ਭਾਵਨਾ ਤੇ ਮਤਭੇਦ ਪੈਦਾ ਕੀਤੇ ਹਨ। ਸ੍ਰੀ ਨਾਇਡੂ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਮੁੱਲ-ਅਧਾਰਤ ਤਬਦੀਲੀਆਂ ਲਿਆਉਣ ਦੀ ਲੋੜ ਵੀ ਹੈ, ਜਿਵੇਂ ਕਿ ਕੌਮੀ ਸਿੱਖਿਆ ਨੀਤੀ 2020 ਵਿੱਚ ਵੀ ਦੱਸਿਆ ਗਿਆ ਹੈ।

ਸਿੱਖਿਆ ਦਾ ਲੋਕਤੰਤਰੀਕਰਨ ਕਰਨ ਵਿੱਚ ਤਕਨਾਲੋਜੀ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਹਰ ਵਿਅਕਤੀ ਤੱਕ ਸਿੱਖਿਆ ਦੀ ਪਹੁੰਚ ਯਕੀਨੀ ਬਣਾਈ ਜਾਂਦੀ ਹੈ, ਉਦੋਂ ਵੱਡੇ ਪੱਧਰ ’ਤੇ ਸਮਾਜ ਦੀ ਭਲਾਈ ਲਈ ਵਿਦਿਆਰਥੀਆਂ ਦੀ ਅਣਕਿਆਸੀ ਸਮਰੱਥਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਮੁਲਕ ਨੂੰ ਨਵੀਨਤਮ ਤਕਨਾਲੋਜੀ, ਸਿਖਾਉਣ ਦੀ   ਪ੍ਰਕਿਰਿਆ ਤੇ ਬੌਧਿਕ ਅਗਵਾਈ ਦੇ ਆਲਮੀ ਕੇਂਦਰ ਵਜੋਂ ਉਭਰਨ ਦੀ ਲੋੜ ’ਤੇ ਜ਼ੋਰ ਦਿੱਤਾ।  ਉਨ੍ਹਾਂ ਇੱਥੇ ਰਿਸ਼ੀਹੁੱਡ ਯੂਨੀਵਰਸਿਟੀ ਦਾ ਉਦਘਾਟਨ ਕਰਦਿਆਂ ਕਿਹਾ ਕਿ ਕਿਸੇ ਸਮੇਂ ਭਾਰਤ ‘ਵਿਸ਼ਵ ਗੁਰੂ’ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਗਮ ਵਿੱਚ ਨਵਜੋਤ ਸਿੱਧੂ ਦੀ ਗ਼ੈਰਹਾਜ਼ਰੀ ਦੀ ਚਰਚਾ
Next articleਹਿੰਦੂਤਵਵਾਦੀ ਗੰਗਾ ਵਿੱਚ ਇਕੱਲਿਆਂ ਇਸ਼ਨਾਨ ਕਰਦਾ ਹੈ: ਰਾਹੁਲ ਗਾਂਧੀ