ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ) : ਜਿਲਾਂ ਪ੍ਰਸ਼ਾਸਿਨ ਵੱਲੋ 74ਵੇ ਸੁਵੰਤਰਤਾਂ ਦਿਵਸ ਦੀ ਪੂਰਵ ਸੰਧਿਆ ਦੇ ਮੋਕੇ ਤੇ ਹੁਸ਼ਿਆਰਪੁਰ ਸਿਵਲ ਹਸਪਤਾਲ ਵਿਖੇ ਕੋਰੋਨਾ ਬਾਰੀਅਰਜ ਨੂੰ ਸਨਮਾਨਿਤ ਕੀਤਾ ਗਿਆ । ਇਸ ਮੋਕੇ ਐਸ. ਡੀ. ਐਮ . ਡਾ ਅਮਿਤ ਮਹਾਜਨ ਵੱਲੋ ਸਿਵਲ ਹਸਪਤਾਲ ਵਿਖੇ ਵਿਸ਼ੇਸ਼ ਤੋਰ ਤੇ ਪਹੁੰਚ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ।
ਉਹਨਾਂ ਕਿਹਾ ਕੋਰੋਨਾ ਮਹਾਂਮਾਰੀ ਖਿਲਾਫ ਲੜਾਈ ਦੀ ਮੋਹਰਲੀ ਕਤਾਰ ਵਿੱਚ ਸਿਹਤ ਕਾਮੇ ਡੱਟੇ ਹੋਏ ਹਨ ਇਹ ਸਨਮਾਨ ਦੇ ਅਸਲੀ ਹੱਕਦਾਰ ਹਨ । ਸਿਹਤ ਵਿਭਾਗ ਦੇ ਵੱਲੋ ਲੋਕਾਂ ਨੂੰ ਨਾ ਸਿਰਫ ਕੋਰੋਨਾ ਪ੍ਰਤੀ ਜਾਗਰੂਕ ਹੀ ਕੀਤਾ ਸਗੋ ਆਪਣੀ ਜਾਨ ਦੀ ਪ੍ਰਬਾਹ ਨਾ ਕਰਦੇ ਹੋਏ ਕੋਰੋਨਾ ਪੀੜਤਾ ਦਾ ਇਲਾਜ ਤੇ ਦੇਖ ਭਾਲ ਵੀ ਕੀਤੀ ਹੈ, ਅਤੇ ਸਰਵੇਲੈਸ ਵਧਾ ਕੇ ਪਾਜੇਟਿਵ ਮਰੀਜਾਂ ਜੇ ਸੰਪਰਕ ਵਿੱਚ ਆਉਣ ਵਲੇ ਵਿਆਕਤੀਆਂ ਨੂੰ ਲੱਭ ਕੇ ਜਾਂਚ ਕਰਨ ਅਤੇ ਫਲੋ ਅਪ ਕਰਨ ਵਿੱਚ ਵੀ ਫੀਲਡ ਸਟਾਫ ਦਾ ਵੱਡਾ ਯੋਗਦਾਨ ਹੈ ।
ਇਸ ਮੋਕੇ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਕਿਹਾ ਕਿ ਕੋਰੋਨਾ ਇਕ ਲਾਗ ਦੀ ਬਿਮਾਰੀ ਹੈ ਜੋ ਇਕ ਵਿਆਕਤੀ ਤੋ ਦੂਜੇ ਵਿਆਕਤੀਆਂ ਨੂੰ ਸਪੰਰਕ ਵਿੱਚ ਆਉਣ ਨਾਲ ਜਲਦ ਲੱਗ ਜਾਦੀ ਹੈ । ਇਸ ਲਈ ਸਾਨੂੰ ਸਾਰਿਆ ਨੂੰ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਸਾਮਜਿਕ ਦੂਰੀ , ਘਰ ਤੋ ਬਾਹਰ ਨਿਕਣ ਸਮੇ ਮੂੰਹ ਤੇ ਮਾਸਿਕ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਦਾ ਧਿਆਨ ਦੇਣਾ ਚਾਹੀਦਾ ਹੈ , ਤਾਂ ਜੋ ਇਸ ਦਾ ਸਮਾਜਿਕ ਫੈਲਾਅ ਨਾ ਹੋ ਸਕੇ । ਪਾਜੇਟਿਵ ਮਰੀਜਾਂ ਦੇ ਆਉਣ ਵਾਲੇ ਵਿਆਕਤੀਆ ਨੂੰ ਘਰ ਵਿੱਚ ਇਕਾਤਵਾਸ ਦੀ ਪੂਰਨ ਪਾਲਣਾ ਕਰਨੀ ਚਾਹੀਦੀ ਹੈ ।
ਇਸ ਮੋਕੇ ਡਾ ਜਸਵਿੰਦਰ ਸਿੰਘ ਐਸ ਐਮ ਉ ਵੱਲੋ ਸਮੂਹ ਸਿਹਤ ਕਾਮਿਆ ਦੀ ਇਸ ਮਹਾਂ ਮਾਰੀ ਦੋਰਾਨ ਦਿੱਤੀਆ ਗਈਆਂ ਸੇਵਾਵਾ ਦੀ ਸਲਾਘਾ ਕੀਤੀ । ਇਸ ਮੋਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਡਾ ਸਤਪਾਲ ਗੋਜਰਾ, ਡਾ ਸ਼ਲੈਸ਼ ਕੁਮਾਰ , ਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜਿਰ ਸਨ ।