ਹੁਸ਼ਿਆਰਪੁਰ ਜਿਲੇ ਵਿੱਚ 23 ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 850 , 1 ਮੌਤਾਂ ਹੋਣ ਨਾਲ ਗਿਣਤੀ 24 ਹੋਈ

ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ): ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1336ਵਿਆਕਤੀਆਂ ਦੇ ਨਵੇ ਸੈਪਲ ਲੈਣ  ਨਾਲ ਅਤੇ 1330 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 23 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 850 ਹੋ ਗਈ ਹੈ ਤੇ ਇਕ ਮੌਤ ਕੰਧਲਾਂ ਸੇਖਾ ਦੀ ਔਰਤ ਉਮਰ 36 ਸਾਲ ਪਿਛਲੇ ਦੋ ਮਹੀਨਿਆ ਤੇ ਪੀ. ਜੀ. ਆਈ. ਚੰਡੀਗੜ ਵਿੱਚਦਾਖਿਲ ਸੀ

ਉਸ ਦੀ ਬੀਤੇ ਦਿਨ ਮੌਤ ਹੋ ਗਈ ਮੌਤ ਉਪਰੰਤ ਉਹ ਕੋਰੋਨਾ ਪਾਜੇਟਿਵ ਆਈ ਹੈ, ਤੇ ਮੋਤਾਂ ਦੀ ਗਿਣਤੀ ਜਿਲੇ ਵਿੱਚ 24 ਹੋ ਗਈ ਹੈ । ਜਿਲੇ ਵਿੱਚ  ਕੁੱਲ ਸੈਪਲਾਂ ਦੀ ਗਿਣਤੀ 41169 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 37010 ਸੈਪਲ  ਨੈਗਟਿਵ,  ਜਦ ਕਿ 3331 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 61 ਸੈਪਲ ਇਨਵੈਲਡ ਹਨ । ਐਕਟਿਵ ਕੇਸਾ ਦੀ ਗਿਣਤੀ 178 ਹੈ , ਤੇ 648   ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ  ।

ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਪਾਜੇਟਿਵ ਚੱਕੋਵਾਲ ਬਲਾਕ ਦੇ 3 ਕੇਸ , ਪੋਸੀ ਦੇ 4  , ਟਾਡਾਂ 6 , ਦਸੂਹਾ  1, ਹਾਰਟਾ ਬਡਲਾਂ 2 , ਹੁਸ਼ਿਆਰਪੁਰ 3 , ਮੰਡ ਮੰਡੇਰ 1 , ਪਾਲਦੀ 2 ਤੇ 1 ਕੇਸ ਪਿੰਡ ਰਜਵਾਲ ਦਾ ਹੈ ।  ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ  ਜਿਲੇ ਵਿੱਚ ਕੋਵਿਡ 19 ਵਾਇਰਸ ਦੇ ਕੇਸਾਂ ਦੇ ਵੱਧਣ ਨਾਲ ਜਿਲਾਂ ਵਾਸੀਆਂ ਨੂੰ ਘਬਰਾਉਣ ਦਾ ਲੋੜ ਨਹੀ ਬਲ ਕਿ ਸਿਹਤ ਨਿਯਮਾਂ ਨੂੰ ਅਪਣਾਉਦੇ ਹੋਏ ਇਸ ਬਿਮਾਰੀ ਨੂੰ ਹਰਾਉਣ ਦੀ ਜਰੂਰਤ ਹੈ ,

ਮਿਸ਼ਨ ਫਹਤੇ ਨੂੰ ਹਾਸਿਲ ਕਰਨ ਲਈ ਸਾਨੂੰ ਘਰ ਤੋ ਬਾਹਰ ਨਿਕਲ ਸਮੇ ਮਾਸਿਕ ਲਾਗਉਣ ਤੇ ਸਮਾਜਿਕ ਦੂਰੀ ਦੇ ਨਿਯਮਾ ਦੀ ਪਾਲਣਾ ਕਰਨ ਅਤੇ ਸਮੇ ਸਮੇ ਹੱਥਾਂ ਨੂੰ ਸਾਫ ਕਰਨਾ ਚਾਹੀਦਾ ਹੈ

Previous articleਕਠਾਰ ਵਿਖੇ 750 ਮਾਸਕ ਅਤੇ 5000 ਹਜ਼ਾਰ ਪੌਦ ਲੋਕਾਂ ਵਿਚੇ ਮੁਫ਼ਤ ਤਕਸੀਮ
Next article74ਵੇ ਸੁਵੰਤਰਤਾਂ ਦਿਵਸ ਦੀ ਪੂਰਵ ਸੰਧਿਆ ਦੇ ਮੋਕੇ ਸਿਹਤ ਵਿਭਾਗ ਮੁਲਾਜਮਾ ਨੂੰ ਸਨਮਾਨਿਤ