ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਵਿਰੋਧੀ ਲਿਆਂਦੇ ਗਏ ਨਵਾਂ ਬਿੱਲ ਜੋ ਕਿ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਕਾਨੂੰਨ ਬਣ ਚੁੱਕਾ ਹੈ ਜਿਸ ਵਿੱਚ ਨਰੇਗਾ ਮਨਰੇਗਾ ਦੇ ਕੰਮ ਦਾ ਭੋਗ ਪਾਉਣ ਦੀਆਂ ਸਾਜਿਸ਼ਾਂ ਹਨ। ਕੇਂਦਰ ਸਰਕਾਰ ਨੇ ਨਰੇਗਾ ਮਨਰੇਗਾ ਕਾਨੂੰਨ ਵਿੱਚ ਕੀਤੀਆਂ ਗਈਆਂ ਨਵੀਆਂ ਸੋਧਾਂ ਦੀ ਮਨਜ਼ੂਰੀ ਲਈ ਗ੍ਰਾਮ ਸਭਾਵਾਂ ਤੋਂ ਮਤੇ ਪਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਮਜ਼ਦੂਰਾਂ ਦੇ ਬਿਲਕੁਲ ਖਿਲਾਫ ਹੈ ਪੇਂਡੂ ਮਜ਼ਦੂਰ ਯੂਨੀਅਨ ਇਸ ਮਤੇ ਦੇ ਖਿਲਾਫ ਗਰਾਮ ਸਭਾਵਾਂ ਤੋਂ ਇਸ ਕਾਨੂੰਨ ਦੇ ਹੱਕ ਵਿੱਚ ਮਤੇ ਪਾਉਣ ਦੇ ਖਿਲਾਫ 26 ਨੂੰ ਪਿੰਡਾਂ ਦੇ ਵਿੱਚ ਭਾਰੀ ਰੋਸ ਪ੍ਰਦਰਸ਼ਨ ਕਰੇਗੀ। ਇਸ ਮੌਕੇ ਪ੍ਰੈਸ ਨੂੰ ਬਿਆਨ ਦਿੰਦੇ ਹੋਏ ਜਿਲ੍ੇ ਦੇ ਆਗੂ ਕਮਲਜੀਤ ਸਨਾਵਾ ਨੇ ਕਿਹਾ ਕੇ ਪੇਂਡੂ ਮਜ਼ਦੂਰ ਯੂਨੀਅਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਬਿੱਲ ਦੀ ਵਾਪਸੀ ਕਰਾਉਣ ਲਈ ਜ਼ੋਰਦਾਰ ਸੰਘਰਸ਼ ਕਰੇਗੀ ਇਸ ਦੀ ਤਿਆਰੀ ਵਜੋਂ ਜੋ ਪਿੰਡਾਂ ਦੇ ਵਿੱਚ ਜਾ ਕੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਨਾਲ ਦੀ ਨਾਲ ਹੀ ਉਨਾਂ ਨੇ ਇਹ ਐਲਾਨ ਕੀਤਾ ਕਿ ਪੇਂਡੂ ਮਜ਼ਦੂਰ ਯੂਨੀਅਨ ਇਸ ਨਵੇਂ ਬਿੱਲ ਨੂੰ ਵਾਪਸ ਕਰਾਉਣ ਲਈ ਜ਼ੋਰਦਾਰ ਸੰਘਰਸ਼ ਕਰੇਗੀ। ਇਸ ਮੌਕੇ ਇਲਾਕਾ ਪ੍ਰਧਾਨ ਸੁਰਿੰਦਰ ਮੀਰਪੁਰੀ, ਆਗੂ ਕਿਰਨਜੀਤ ਕੌਰ ਨੇ ਕਿਹਾ ਕਿ ਜੇਕਰ ਸਰਕਾਰ ਇਸ ਤਰੀਕੇ ਦੀਆਂ ਨੀਤੀਆਂ ਬਣਾਵੇਗੀ ਜੋ ਕਿ ਮਜ਼ਦੂਰਾਂ ਦੇ ਬਿਲਕੁਲ ਖਿਲਾਫ ਹਨ ਜਿਵੇਂ ਕਿ ਨਰੇਗਾ ਮਰੇਗਾ ਦੇ ਵਿੱਚ ਕੀਤੀਆਂ ਗਈਆਂ ਸੋਧਾਂ ਮਜ਼ਦੂਰਾਂ ਦੇ ਹਿੱਤਾਂ ਦੇ ਲਈ ਨਹੀਂ ਹਨ ਬਲਕਿ ਉਹਨਾਂ ਦੇ ਵਿਰੋਧੀ ਹਨ। ਉਹਨਾਂ ਕਿਹਾ ਕਿ ਦੇਖਣ ਨੂੰ ਚਾਹੇ ਸਰਕਾਰ ਨੇ ਨਰੇਗਾ ਦੇ ਕੰਮ ਦੇ 125 ਦਿਨ ਕਰ ਦਿੱਤੇ ਹਨ ਪਰ ਨਾਲ ਦੀ ਨਾਲ ਹੀ ਸਰਕਾਰ ਨੇ ਇਹ ਵੀ ਕਾਨੂੰਨ ਵਿੱਚ ਲਿਖਿਆ ਹੈ ਕਿ ਖੇਤੀ ਦੇ ਸੀਜਨ ਦੇ ਵਿੱਚ ਦੋ ਮਹੀਨੇ ਕੰਮ ਬੰਦ ਰਹੇਗਾ ਜੋ ਕਿ ਮਜ਼ਦੂਰਾਂ ਦੇ ਬਿਲਕੁਲ ਵਿਰੋਧੀ ਹੈ । ਇਸ ਦੋ ਮਹੀਨੇ ਕੰਮ ਬੰਦ ਰੱਖਣ ਦਾ ਮਤਲਬ ਧੱਕੇ ਨਾਲ ਮਜ਼ਦੂਰਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਜਾਂ ਜਗੀਰਦਾਰਾਂ ਦੇ ਖੇਤਾਂ ਦੇ ਵਿੱਚ ਕੰਮ ਕਰਨ ਲਈ ਮਜਬੂਰ ਕਰਨ ਦਾ ਇੱਕ ਜਰੀਆ ਹੈ । ਇਸ ਕਰਕੇ ਪੇਂਡੂ ਇਸ ਨਵੇਂ ਲਿਆਂਦੇ ਗਏ ਬਿੱਲ ਦੇ ਖਿਲਾਫ ਸੂਬਾ ਪੱਧਰੀ ਸੱਦੇ ਤਹਿਤ ਸੂਬਾ ਪੱਧਰੀ ਸੱਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ 6,7 ਰੱਖੇ ਗਏ ਪ੍ਰਦਰਸ਼ਨਾਂ ਦੀ ਹਮਾਇਤ ਕਰੇਗੀ ਅਤੇ 7 ਤਰੀਕ ਨੂੰ ਵੱਡੀ ਗਿਣਤੀ ਵਿੱਚ ਡੀਸੀ ਦਫਤਰ ਨਵਾਂ ਸ਼ਹਿਰ ਵਿਖੇ ਰੋਸ ਪ੍ਰਦਰਸ਼ਨ ਕਰੇਗੀ। ਇਸ ਦੀ ਤਿਆਰੀ ਵਜੋਂ ਪੇਂਡੂ ਮਜ਼ਦੂਰ ਇਨ ਵੱਲੋਂ ਪਿੰਡ ਚਰਾਣ, ਸਲੋਹ, ਵਿੱਚ ਵੱਡੀ ਗਿਣਤੀ ਮੀਟਿੰਗ ਕੀਤੀ ਅਤੇ ਪਿੰਡ ਸਲੋਹ ਵਿੱਚ ਰੈਲੀ ਵੀ ਕੀਤੀ ਗਈ ਤੇ ਮਾਰਚ ਵੀ ਕੀਤਾ ਗਿਆ। ਇਸ ਮੌਕੇ ਸਲੋਹ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਪੰਮਾ ਵੀ ਹਾਜ਼ਰ ਰਹੇ। ਇਸ ਤੋਂ ਇਲਾਵਾ ਸਲੋਹ ਪਿੰਡ ਦੇ ਪਰਮਜੀਤ ਕੌਰ ਪੰਮੀ, ਸਤਿਆ, ਚਰਨਜੀਤ ਕੌਰ, ਕੁਲਵਿੰਦਰ ਕੌਰ, ਪਿਆਰੀ, ਸੋਮਲਾਲ ਅਤੇ ਚਰਾਣ ਪਿੰਡ ਦੇ ਆਗੂ ਪਰਮਜੀਤ ਕੌਰ ਪੰਮੀ ਤੇ ਪਿੰਡ ਸੁਨਾਵਾ ਤੋਂ ਸੁਰਿੰਦਰ ਸਿੰਘ ਸ਼ਿੰਦਾ ਵੀ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਸਨ।
https://play.google.com/store/apps/details?id=in.yourhost.samajweekly



