ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਟੈਂਪੂ ਸਾੜਨ ਦੀ ਘਟਨਾ ਦੇ ਪੀੜਤ ਪਰਿਵਾਰ ਨੂੰ ₹23,100 ਦੀ ਨਗਦ ਮਦਦ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪੱਤੀ ਮਸੰਦਾਂ ਬੰਗਾ ਦੇ ਨਿਵਾਸੀ ਹਰਗੋਪਾਲ ਪੁੱਤਰ ਪ੍ਰੀਤਮ ਸਿੰਘ, ਜਿਸਦਾ ਟੈਂਪੂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮਾੜੇ ਇਰਾਦੇ ਨਾਲ ਰਾਤ ਦੇ ਸਮੇਂ ਅੱਗ ਲਗਾ ਕੇ ਪੂਰੀ ਤਰ੍ਹਾਂ ਸਾੜ ਦਿੱਤਾ ਗਿਆ ਸੀ, ਦੀ ਦੁੱਖਦਾਈ ਘਟਨਾ ਨੂੰ ਦੇਖਦੇ ਹੋਏ ਪੀੜਤ ਪਰਿਵਾਰ ਨੂੰ ₹23,100 ਦੀ ਨਗਦ ਸਹਾਇਤਾ ਦਿੱਤੀ ਗਈ। ਧਿਆਨ ਯੋਗ ਹੈ ਕਿ ਇਹ ਰਕਮ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਗੁਰਬਕਸ਼ ਰਾਮ ਐਸਡੀੳ ਦੀ ਆਗਵਾਈ ਹੇਠ ਪੀੜਤ ਪਰਿਵਾਰ ਤੱਕ ਪਹੁੰਚਾਈ ਗਈ। ਇਸ ਮੌਕੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਰੋਟੇਰੀਅਨ ਦਿਲਬਾਗ ਸਿੰਘ ਬਾਗੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਮਿਹਨਤੀ ਵਿਅਕਤੀ ਦੀ ਰੋਜ਼ੀ-ਰੋਟੀ ਦੇ ਸਾਧਨ ਨੂੰ ਨੁਕਸਾਨ ਪਹੁੰਚਾਉਣਾ ਬਹੁਤ ਹੀ ਮੰਦਭਾਗੀ ਗੱਲ ਹੈ ਅਤੇ ਰੋਟਰੀ ਕਲੱਬ ਹਮੇਸ਼ਾਂ ਦੁੱਖੀ ਤੇ ਲੋੜਵੰਦਾਂ ਦੇ ਨਾਲ ਖੜਾ ਰਹੇਗਾ। ਇਸ ਦੌਰਾਨ ਰੋਟੇਰੀਅਨ ਸ਼ਮਿੰਦਰ ਸਿੰਘ ਗਰਚਾ ਪ੍ਰਧਾਨ ਅਤੇ ਰੋਟੇਰੀਅਨ ਡਾਕਟਰ ਧਰਮਜੀਤ ਸਿੰਘ ਵਾਈਸ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਵੀ ਸਾਂਝੇ ਬਿਆਨ ਵਿੱਚ ਕਿਹਾ ਕਿ ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਮਨੁੱਖਤਾ ਦੀ ਸੇਵਾ ਅਤੇ ਸਹਿਯੋਗ ਦੀ ਭਾਵਨਾ ਨਾਲ ਸਮਾਜ ਦੀ ਭਲਾਈ ਲਈ ਸਦਾ ਤਤਪਰ ਰਹੇਗਾ ਅਤੇ ਅਜਿਹੀਆਂ ਘਟਨਾਵਾਂ ਵਿੱਚ ਪੀੜਤ ਪਰਿਵਾਰਾਂ ਦਾ ਹੌਸਲਾ ਵਧਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਹੋਰ ਹਾਜ਼ਰ ਮੈਂਬਰਾਂ ਵਿੱਚ ਰੋਟੇਰੀਅਨ ਰਣਜੀਤ ਸਿੰਘ ਕੰਦੋਲਾ, ਰੋਟੇਰੀਅਨ ਜੀਵਨ ਦਾਸ ਕੌਸ਼ਲ, ਰੋਟੇਰੀਅਨ ਰਾਮ ਤੀਰਥ, ਰੋਟੇਰੀਅਨ ਸੁੱਖਵਿੰਦਰ ਸਿੰਘ ਧਾਮੀ, ਰੋਟੇਰੀਅਨ ਭੂਪੇਸ਼ ਕੁਮਾਰ, ਰੋਟੇਰੀਅਨ ਐਡਵੋਕੇਟ ਸ਼ਮਸ਼ੇਰ ਸਿੰਘ ਝਿੱਕਾ (ਸੀਨੀਅਰ ਐਡਵੋਕੇਟ) ਅਤੇ ਰੋਟੇਰੀਅਨ ਹਰਮਨਪ੍ਰੀਤ ਸਿੰਘ ਰਾਣਾ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



