68ਵਾਂ ਕਬੱਡੀ ਖੇਡ ਮੇਲਾ ਕਰਵਾਇਆ ਜਾ ਰਿਹਾ ਪਿੰਡ ਲੱਖਣ ਕੇ ਪੱਡਾ ਕਪੂਰਥਲਾ ਵਿਖੇ ।

 ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਯੂ ਐਸ ਏ ਕਬੱਡੀ ਪ੍ਰਮੋਟਰ ਗੁਰਵਿੰਦਰ ਸਿੰਘ ਪੱਡਾ ਨੇ ਜਾਣਕਾਰੀ ਦਿੰਦਿਆਂ ਦਸਿਆ ਕੇ ਮਿਤੀ 1 ਅਤੇ 2 ਫਰਵਰੀ 2025 ਨੂੰ ਪਿੰਡ ਲੱਖਣ ਕੇ ਪੱਡਾ ਵਿਖੇ ਸ. ਸ਼ਰਨਜੀਤ ਸਿੰਘ ਪੱਡਾ , ਸ. ਸੋਹਣ ਸਿੰਘ ਪੱਡਾ ਅਤੇ ਸ. ਗੁਰਕ੍ਰਿਪਾਲ ਸਿੰਘ ਪੱਡਾ ਵਲੋਂ 68ਵਾਂ ਕਬੱਡੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਕਲੱਬਾਂ ਦੇ ਮੁਕਾਬਲੇ ਕਰਵਾਇਆ ਜਾਣਗੇ। ਇਹ ਕਬੱਡੀ ਮੇਲਾ ਦਾ ਆਯੋਜਨ ਦਸ਼ਮੇਸ਼ ਸਪੋਰਟਸ ਕਲੱਬ ਰਜਿ ਐਨ.ਆਰ.ਆਈ ਲੱਖਣ ਕੇ ਪੱਡਾ ਵਲੋਂ ਕੀਤਾ ਗਿਆ। ਇਸ ਕਬੱਡੀ ਮੇਲੇ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਨੂੰ ਇਨਾਮ ਵਜੋਂ 2,00,000 ਰੁਪਏ ਅਤੇ ਦੂਜਾ ਸਥਾਨ ਹਾਸਿਲ ਕਰਨ ਵਾਲੇ ਨੂੰ 1,50,000 ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ 51000 – 51000 ਰੁਪਏ ਦਿੱਤੇ ਜਾਣਗੇ। ਇਸ ਕਬੱਡੀ ਮੇਲੇ ਵਿੱਚ ਉੱਚ ਕੋਟੀ ਦਾ ਹਾਸਿਲ ਕਰਨ ਵਾਲੇ ਕਬੱਡੀ ਖਿਡਾਰੀ ਆਪਣੇ ਆਪਣੇ ਬਲ ਦਾ ਪ੍ਰਦਰਸ਼ਨ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਕੂਲੀ ਬੱਚਿਆਂ ਨੂੰ ਉਤਸ਼ਾਹਤ ਕਰਨ ਵਾਲੇ ਸਮਾਗਮਾਂ ਦੀ ਦੂਜੀ ਲੜੀ ਸ਼ੁਰੂ
Next articleਡੌਨ 2’ ਮਜ਼ਾਹੀਆ ਗੀਤ ਨਾਲ ਹੈਪੀ ਮਨੀਲਾ ਨੇ ਫ਼ਿਰ ਕੀਤਾ ਸਰੋਤਿਆਂ ਨੂੰ ਹੈਪੀ ਹੈਪੀ