ਅੰਡਰ – 17 ਸਾਲ (ਲੜਕੇ) ਛੇ ਰੋਜ਼ਾ ਖੋ – ਖੋ ਸਟੇਟ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸ਼ੁਰੂ
ਜਿਲ੍ਹਾ ਸਿੱਖਿਆ ਅਧਿਕਾਰੀਆਂ ( ਸੈ ਸਿੱ) ਕਪੂਰਥਲਾ ਨੇ ਖ਼ਿਡਾਰੀਆਂ ਨੂੰ ਦਿੱਤਾ ਅਸ਼ੀਰਵਾਦ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਪੰਜਾਬ ਸਕੂਲ ਸਿੱਖਿਆ ਬੋਰਡ ( ਸੈਕੰਡਰੀ ਸਿੱਖਿਆ) ਵੱਲੋਂ ਕਰਵਾਈਆਂ ਜਾ ਰਹੀਆਂ 66ਵੀਆਂ ਪੰਜਾਬ ਸਕੂਲਜ਼ ਖੇਡਾਂ 2022- 23 ਤਹਿਤ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਅੰਡਰ – 17 ਸਾਲ (ਲੜਕੇ) ਛੇ ਰੋਜ਼ਾ ਖੋ – ਖੋ ਸਟੇਟ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਈ। ਜਿਲ੍ਹਾ ਟੂਰਨਾਂਮੈਂਟ ਕਮੇਟੀ ( ਸਰਕਾਰੀ ਸੈਕੰਡਰੀ ਸਕੂਲਜ਼) ਕਪੂਰਥਲਾ ਦੇ ਪ੍ਰਧਾਨ ਮੈਡਮ ਦਲਜੀਤ ਕੌਰ, ਡੀ ਐਮ (ਸਪੋਰਟਸ) ਸੁੱਖਵਿੰਦਰ ਸਿੰਘ ਖੱਸਣ, ਜਨਰਲ ਸਕੱਤਰ ਬਲਦੇਵ ਸਿੰਘ ਟੀਟਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਆਦਿ ਦੀ ਦੇਖਰੇਖ ਹੇਠ ਆਯੋਜਿਤ ਹੋ ਰਹੀ ਉਕਤ ਛੇ ਰੋਜ਼ਾ ਖੋ ਖੋ (ਲੜਕੇ) ਅੰਡਰ – 17 ਸਾਲ ਸਟੇਟ ਚੈਂਪੀਅਨਸ਼ਿਪ ਦੀ ਸ਼ਾਨੋ ਸ਼ੌਕਤ ਨਾਲ ਸ਼ੁਰੂਆਤ ਹੋਈ।
ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਦਲਜੀਤ ਕੌਰ, ਡੀ ਐਮ (ਸਪੋਰਟਸ) ਸੁੱਖਵਿੰਦਰ ਸਿੰਘ ਖੱਸਣ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਿਕਰਮਜੀਤ ਸਿੰਘ ਥਿੰਦ ਅਤੇ ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੱਸਾ ਸਿੰਘ ਸਿੱਧੂ ਆਦਿ ਨੇ ਖੋ- ਖੋ ਸਟੇਟ ਚੈਂਪੀਅਨਸ਼ਿਪ 2022- 23 ਦਾ ਉਦਘਾਟਨੀ ਮੈਚ ਖੇਡ ਰਹੇ ਕਪੂਰਥਲਾ ਅਤੇ ਮੁਕਤਸਰ ਦੀਆਂ ਟੀਮਾਂ ਦੇ ਖ਼ਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਸਾਂਝੇ ਤੌਰ ਉੱਤੇ ਆਖਿਆ ਕਿ ਰਿਆਸਤੀ ਸ਼ਹਿਰ ਕਪੂਰਥਲਾ ਦੀ ਧਰਤੀ ਉੱਤੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਪਹੁੰਚੇ ਖ਼ਿਡਾਰੀ , ਖੋ -. ਖੋ ਖੇਡ ਨੂੰ ਖੇਡ ਦੀ ਭਾਵਨਾ ਨਾਲ ਹੀ ਖੇਡਣ।
ਸਿੱਖਿਆ ਅਧਿਕਾਰੀਆਂ ਨੇ ਆਖਿਆ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੀ ਉਤਸ਼ਾਹ ਨਾਲ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਖੇਡਾਂ ਸਾਡੇ ਤਾਂ ਜਿਥੇ ਤੰਦਰੁਸਤ ਰੱਖਦੀਆਂ ਹਨ ਉਥੇ ਦਿਮਾਗ ਨੂੰ ਚੁਸਤ ਦਰੁਸਤ ਬਣਾਉਦੀਆਂ ਹਨ। ਡੀ ਐਮ (ਸਪੋਰਟਸ) ਸੁੱਖਵਿੰਦਰ ਸਿੰਘ ਖੱਸਣ ਅਤੇ ਜਿਲ੍ਹਾ ਟੂਰਨਾਂਮੈਂਟ ਕਮੇਟੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਟੀਟਾ ਨੇ ਸਾਂਝੇ ਤੌਰ ਉੱਤੇ ਉਕਤ ਖੋ ਖੋ ਸਟੇਟ ਚੈਂਪੀਅਨਸ਼ਿਪ ਅੰਡਰ – 17 ਸਾਲ (ਲੜਕੇ) ਵਿੱਚ ਸ਼ਾਮਲ ਹੋਏ ਜਿਲ੍ਹਾ ਸਿੱਖਿਆ ਅਧਿਕਾਰੀਆਂ , ਖੇਡ ਅਧਿਆਪਕਾਂ ਅਤੇ ਖਿਡਾਰੀਆਂ ਨੂੰ ਜੀ ਆਇਆਂ ਆਖਿਆ ਅਤੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ।
66ਵੀਆਂ ਪੰਜਾਬ ਸਕੂਲਜ਼ ਖੇਡਾਂ 2022- 23 ਅੰਡਰ – 17 ਸਾਲ (ਲੜਕੇ) ਦੇ ਛੇ ਰੋਜ਼ਾ ਖੋ – ਖੋ ਸਟੇਟ ਚੈਂਪੀਅਨਸ਼ਿਪ ਦੇ ਪਹਿਲੇ ਦਿਨ 6 ਤੋਂ ਵੱਧ ਲੀਗ ਮੈਚ ਕਰਵਾਏ ਗਏ ਜਿਹਨਾਂ ਵਿਚ। ਉਦਘਾਟਨੀ ਮੈਚ ਦੌਰਾਨ ਮੇਜ਼ਬਾਨ ਕਪੂਰਥਲਾ ਦੀ ਟੀਮ ਨੇ ਮਹਿਮਾਨ ਮੁਕਤਸਰ ਦੀ ਖੋ – ਖੋ ਟੀਮ ਨੂੰ 2 ਅੰਕਾਂ ਦੇ ਮੁਕਾਬਲੇ 10 ਅੰਕਾਂ ਨਾਲ ਹਰਾਇਆ ਜਦਕਿ ਸੰਗਰੂਰ ਦੀ ਟੀਮ ਨੇ ਬਰਨਾਲਾ ਦੀ ਟੀਮ ਨੂੰ 11 ਅੰਕਾਂ ਦੀ ਤੁਲਨਾਂ 26 ਅੰਕਾਂ ਨਾਲ ਹਰਾਇਆ। ਇਸੇ ਤਰਾਂ ਫਿਰੋਜ਼ਪੁਰ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ 11 ਅੰਕਾਂ ਦੀ ਤੁਲਨਾਂ 26 ਅੰਕਾਂ ਨਾਲ ਹਰਾ ਕੇ ਆਪਣੇ ਜੇਤੂ ਸਫ਼ਰ ਦੀ ਸ਼ੁਰੂਆਤ ਕੀਤੀ।
ਸਿੱਖਿਆ ਸੁਧਾਰ ਟੀਮ ਦੇ ਇੰਚਾਰਜ਼ ਪ੍ਰਿੰਸੀਪਲ ਰਮਾ ਬਿੰਦਰਾ, ਪ੍ਰਿੰਸੀਪਲ ਅਮਰੀਕ ਸਿੰਘ ਨੰਢਾ ਤੇ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ ( ਦੋਨੋਂ ਗਰਾਊਂਡ ਕਨਵੀਨਰ) , ਪ੍ਰਿੰਸੀਪਲ ਨਵਚੇਤਨ ਸਿੰਘ, ਪ੍ਰਿੰਸੀਪਲ ਮਨਜੀਤ ਸਿੰਘ ਥਿੰਦ, ਪ੍ਰਿੰਸੀਪਲ ਬਲਵਿੰਦਰ ਸਿੰਘ ਬੱਟੂ, ਪ੍ਰਬੰਧਕੀ ਸਕੱਤਰ ਡੀ ਪੀ ਈ ਮਨਜਿੰਦਰ ਸਿੰਘ ਆਰ ਸੀ ਐੱਫ, ਲੈਕ: ਸੁਰਜੀਤ ਸਿੰਘ ਥਿੰਦ, ਲੈਕ: ਰਾਜਵਿੰਦਰ ਕੌਰ, ਲੈਕ ਰਮਨਦੀਪ ਕੌਰ, ਲੈਕ: ਰਾਕੇਸ਼ ਕੁਮਾਰ, ਲੈਕ: ਵੀਰ ਕੌਰ, ਲੈਕ: ਸੁਰਜੀਤ ਸਿੰਘ ਹੁਸ਼ਿਆਰਪੁਰ, ਡੀ ਪੀ ਈ ਸਾਜਨ ਕੁਮਾਰ, ਪੀ ਟੀ ਆਈ ਦਿਨੇਸ਼ ਕੁਮਾਰ ,ਪੀ ਟੀ ਆਈ ਅਜੀਤਪਾਲ ਸਿੰਘ ਟਿੱਬਾ,ਪੀ ਟੀ ਆਈ ਨਿਧੀ ਸੈਣੀ,ਪੀ ਟੀ ਆਈ ਜਗੀਰ ਸਿੰਘ,ਪੀ ਟੀ ਆਈ ਗਗਨਦੀਪ ਕੌਰ, ਪੀ ਟੀ ਆਈ ਦਿਨੇਸ਼ ਕੁਮਾਰ ਖੱਸਣ,ਪੀ ਟੀ ਆਈ ਜਗਦੀਪ ਸਿੰਘ, ਪੀ ਟੀ ਆਈ ਜਗੀਰ ਸਿੰਘ ਸਿੱਧੂ ਆਦਿ ਨੇ ਉਕਤ ਖੋ ਖੋ ਸਟੇਟ ਚੈਂਪੀਅਨਸ਼ਿਪ ਵਿੱਚ ਜਿੱਥੇ ਉਤਸ਼ਾਹ ਨਾਲ ਹਿੱਸਾ ਲਿਆ ਉੱਥੇ ਪਹਿਲੇ ਦਿਨ ਖੋ ਖੋ ਦੇ ਲੀਗ ਮੈਚਾਂ ਨੂੰ ਨੇਪਰੇ ਚਾੜ੍ਹਨ ਵਿੱਚ ਆਪਣਾ ਵਡਮੁੱਲਾ ਸਹਿਯੋਗ ਦਿੱਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly