ਅੱਜ 14 ਅਕਤੂਬਰ 2019 ਨੂੰ 64ਵਾਂ ਧੱਮ ਚੱਕਰ ਪਰੀਵਰਤਨ ਦਿਵਸ ਬੜੀ ਸ਼ਰਧਾ ਅਤੇ ਉਤਸਾਹ ਨਾਲ ਸਿਧਾਰਥ ਨਗਰ ਬੁੱਧ ਵਿਹਾਰ ਜਲੰਧਰ ਵਿਖੇ ਮਨਾਇਆ ਗਿਆ. ਇਸੇ ਇਤਿਹਾਸਕ ਦਿਨ ਉਪਰ ਬਾਬਾ ਸਾਹਿਬ ਡਾ.ਅੰਬੇਡਕਰ ਨੇ ਆਪਣੇ 5 ਲੱਖ ਪੈਰੋਕਾਰਾਂ ਨਾਲ ਨਾਗਪੁਰ ਵਿਖੇ ਬੁੱਧ ਧਰਮ ਅਪਨਾਇਆ ਸੀ.
ਇਸ ਮੌਕੇ ਤੇ ਇੰਗਲੈਡ ਤੋਂ ਸ਼੍ਰੀ ਧੰਨਪੱਤ ਰੱਤੂ ਅਤੇ ਦੀਸ਼ ਜੱਸਲ ਨੇ ਉਚੇਚੇ ਤੌਰ ਤੇ ਹਿੱਸਾ ਲਿਆ.ਮੁੱਖ ਬੁਲਾਰਿਆਂ ਵਿਚੋ ਸ਼੍ਰੀ ਹਰਮੇਸ਼ ਜੱਸਲ ਨੇ ਧੱਮ ਚੱਕਰ ਪਰੀਵਰਤਨ ਦਿਵਸ ਦੇ ਇਤਿਹਾਸ , ਮਹੱਤਵ , ਉਦੇਸਾਂ ਅਤੇ ਮੌਜੂਦਾ ਬੋਧੀਆਂ ਦੇ ਫ਼ਰਜਾਂ ਬਾਰੇ ਚਾਨਣਾ ਪਾਇਆ. ਸ਼੍ਰੀ ਕੁਲਦੀਪ ਚੰਦ ਨੇ ਕਿਹਾ ਕਿ ਬੁੱਧ ਧੱਮ ਵਿਚ ਅੰਧਵਿਸ਼ਵਾਸ ਤੇ ਪਾਖੰਡਵਾਦ ਲਈ ਕੋਈ ਥਾਂ ਨਹੀਂ. ਸ਼੍ਰੀ ਧੰਨਪੱਤ ਰੱਤੂ ਨੇ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਬੈਡਫੋਰਡ ਦੇ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ. ਸ਼੍ਰੀ ਰਾਮ ਲਾਲ ਦਾਸ ਨੇ ਮੰਚ ਸੰਚਾਲਨ ਦੇ ਨਾਲ ਨਾਲ ਲੋੜੀਦੀਆਂ ਟਿੱਪਣੀਆਂ ਰਾਹੀਂ ਮਾਰਗ ਦਰਸਨ ਕੀਤਾ. ਸ਼੍ਰੀ ਮੁੰਨਾ ਲਾਲ ਬੌਧ ਤੋਂ ਇਲਾਰਾ ਹੋਰ ਵੀ ਕਈ ਬੁਲਾਰਿਆ ਨੇ ਆਪਣੇ ਵਿਚਾਰ ਪੇਸ਼ ਕੀਤੇ. ਪਰਮੁੱਖ ਸੇਵਾਦਾਰਾ ਨੂੰ ਸ਼੍ਰੀ ਬੀ.ਆਰ .ਸਾਂਪਲਾ ਦੁਆਰਾ ਲਿਖਤ ਪੁਸਤਕਾਂ ਦੇ ਕੇ ਸਨਮਾਨ ਕੀਤਾ ਗਿਆ. ਭਿਕਸ਼ੂਆਂ ਨੂੰ ਦਾਨ ਦਿਤਾ ਗਿਆ. ਅੰਤ ਵਿਚ ਸੱਭ ਨੂੰ ਖੀਰ ਵਰਤਾਈ ਗਈ. ਸਾਰਾ ਸਮਾਗਮ ਸ਼੍ਰੀ ਹੁਸਨ ਲਾਲ ਬੌਧ ਦੇ ਮਾਰਗ ਦਰਸਨ ਹੇਠ ਸੰਪਨ ਹੋਇਆ. ਇਸ ਮੌਕੇ ਸ਼੍ਰੀ ਧੰਨਪੱਤ ਰੱਤੂ ਜੀ ਨੂੰ ਸ਼ਾਲ ਅਤੇ ਬਾਬਾ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆਂ ਅਤੇ ਕੁੱਝ ਤਸਵੀਰਾਂ ਵੀ ਜਾਰੀ ਕੀਤੀਆਂ.
ਰਿਪੋਰਟ… ਸੀ੍ ਹਰਮੇਸ਼ ਜੱਸਲ.