52 ਮਰੀਜ ਪਾਜੇਟਿਵ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ 460

43 ਬੀ. ਐਸ. ਐਫ. ਦੇ ਜਵਾਨ ਅਤੇ 9 ਜਿਲੇ ਨਾਲ ਸਬੰਧਿਤ,  ਮੋਤਾਂ 13

ਹੁਸ਼ਿਆਰਪੁਰ / ਸ਼ਾਮਚੁਰਾਸੀ (ਚੁੰਬਰ) (ਸਮਾਜਵੀਕਲੀ) : ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 874 ਵਿਆਕਤੀਆਂ ਦੇ ਸੈਪਲ ਲੈਣ ਨਾਲ ਅਤੇ ਲੈਬ ਤੋ 769 ਸੈਪਲਾਂ ਦੀ ਰਿਪੋਟ ਆਉਣ ਤੇ 52 ਪਾਜੇਟਿਵ ਮਰੀਜ ਹੋਰ ਆਉਣ ਨਾਲ ਪਾਜੇਟਿਵ ਮਰੀਜਾ ਦੀ ਗਿਣਤੀ 460 ਹੋ ਗਈ ਹੈ ।  ਜਿਲੇ ਦੇ  ਕੁੱਲ ਸੈਪਲਾਂ ਦੀ ਗਿਣਤੀ 25254 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 23629 ਸੈਪਲ  ਨੈਗਟਿਵ,  , ਜਦ ਕਿ 1151 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 44 ਸੈਪਲ ਇਨਵੈਲਡ ਹਨ ।

ਐਕਟਿਵ ਕੇਸਾ ਦੀ ਗਿਣਤੀ 205 ਹੈ ਠੀਕ ਹੋ ਚੁਕੇ ਮਰੀਜਾ ਦੀ ਗਿਣਤੀ 242 ਹੋ ਗਈ ਹੈ । ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾ ਦੀ ਦੂਰੀ , ਘਰ ਤੋ ਬਹਾਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ ।

Previous articleਗਿਣਤੀ ਵਧਦੀ ਜਾਵੇ
Next articleकपूरथला जिले ने 12वी कक्षा के नतीजों में हासिल की प्रदेश में पहली पुजीशन