HOME ਛਿੰਝ ਮੇਲੇ ਵਿੱਚ 51000 ਰੁਪਏ ਦਾ ਤੀਸਰਾ ਪਟਕਾ ਜਗਦੀਸ਼ ਸਿੰਘ ਰਾਮੇਵਾਲ ਦਾ...

ਛਿੰਝ ਮੇਲੇ ਵਿੱਚ 51000 ਰੁਪਏ ਦਾ ਤੀਸਰਾ ਪਟਕਾ ਜਗਦੀਸ਼ ਸਿੰਘ ਰਾਮੇਵਾਲ ਦਾ ਹੋਵੇਗਾ

2
ਫੋਟੋ - ਜਗਦੀਸ਼ ਸਿੰਘ ਸਾਬਕਾ ਸਰਪੰਚ ਰਾਮੇਵਾਲ ਲਾਡੀ ਸਿੰਘ ਯੂ ਐਸ ਏ
ਨੂਰਮਹਿਲ ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਲੱਖਾਂ ਦੇ ਦਾਤੇ ਦੀ ਯਾਦ ਵਿੱਚ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਨੂਰਮਹਿਲ ਦੇ 121ਵੇਂ ਛਿੰਝ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਇਸ ਛਿੰਝ ਮੇਲੇ ਵਿੱਚ ਭਾਰਤ ਦੇ ਨਾਮੀ ਪਹਿਲਵਾਨ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਉਣਗੇ। ਛਿੰਝ ਮੇਲੇ ਦੀ ਪਟਕੇ ਦੀ ਤੀਸਰੀ ਕੁਸ਼ਤੀ ਦਾ 51000 ਰੁਪਏ ਦੇ ਪਟਕੇ ਦਾ ਇਨਾਮ ਜਗਦੀਸ਼ ਸਿੰਘ ਦੀਸ਼ਾ ਸਾਬਕਾ ਸਰਪੰਚ ਰਾਮੇਵਾਲ, ਉਹਨਾਂ  ਦੇ ਸਪੁੱਤਰ ਲਾਡੀ ਸਿੰਘ ਵਲੋਂ   ਸਵਰਗਵਾਸੀ ਜਸਪਾਲ ਸਿੰਘ ਕਾਲਾ ਦੀ ਯਾਦ ਵਿੱਚ ਦਿੱਤਾ ਜਾਵੇਗਾ। ਇਸ ਛਿੰਝ ਮੇਲੇ ਵਿੱਚ ਐਮ ਪੀ ਜਲੰਧਰ ਚਰਨਜੀਤ ਸਿੰਘ ਚੰਨੀ, ਹਲਕਾ ਵਿਧਾਇਕ ਨਕੋਦਰ ਬੀਬੀ ਇੰਦਰਜੀਤ ਕੌਰ ਮਾਨ, ਸਾਬਕਾ ਵਿਧਾਇਕ ਨਕੋਦਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਡਾਕਟਰ ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ਼ ਕਾਂਗਰਸ ਨਕੋਦਰ ਅਤੇ ਅਦਿੱਤਿਆ ਭਟਾਰਾ ਹਲਕਾ ਇੰਚਾਰਜ਼ ਭਾਜਪਾ ਨਕੋਦਰ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ। ਛਿੰਝ ਮੇਲੇ ਵਿੱਚ ਘੋੜੀਆਂ ਦੀਆਂ ਦੌੜਾਂ ਅਤੇ ਟਰੈਕਟਰ ਤਵੀਆਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਬੁੱਧ ਬਾਣ
Next articleਹੜ੍ਹਾਂ ਦੀ ਆੜ ਵਿੱਚ ਪੰਜਾਬ ਵਿੱਚ ਹਥਿਆਰਾਂ ਦੀ ਤਸਕਰੀ, 16 ਪਿਸਤੌਲ ਅਤੇ 1847 ਕਾਰਤੂਸ ਬਰਾਮਦ, ਦੋ ਤਸਕਰ ਗ੍ਰਿਫ਼ਤਾਰ